ਚੰਡੀਗੜ੍ਹ-ਪੰਜਾਬ ਸਰਕਾਰ ਨੇ ਇਰਾਕ ਵਿਚ ਅਗਵਾ ਕੀਤੇ ਗਏ ਪੰਜਾਬੀ ਨੌਜਵਾਨਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਕੇ-ਸੰਬੰਧੀਆਂ ਬਾਰੇ ਪੰਜਾਬ ਸਰਕਾਰ ਨੂੰ ਵਿਸਥਾਰ ਨਾਲ ਜਾਣਕਾਰੀ ਮੁਹ¤ਈਆ ਕਰਵਾਉਣ ਤਾਂ ਜੋ ਕੇਂਦਰ ਸਰਕਾਰ ਰਾਹੀਂ ਉਨ੍ਹਾਂ ਦੀ ਜਾਨ-ਮਾਲ ਦੀ ਰ¤ਖਿਆ ਲਈ ਹੋਰ ਕਦਮ ਚੁ¤ਕੇ ਜਾ ਸਕਣ। ਇਕ ਸਰਕਾਰੀ ਬੁਲਾਰੇ ਅਨੁਸਾਰ ਪੰਜਾਬ ਸਰਕਾਰ ਵ¤ਲੋਂ ਚੰਡੀਗੜ੍ਹ ਵਿਖੇ 24 ਘੰਟੇ ਕੰਮ ਕਰਨ ਵਾਲਾ ਇਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ, ਜਿ¤ਥੇ ਨੌਜਵਾਨਾਂ ਦੇ ਪਰਿਵਾਰ ਉਨ੍ਹਾਂ ਦੇ ਨਾਂਅ, ਇਰਾਕ ਵਿਚਲੇ ਟੈਲੀਫ਼ੋਨ ਨੰਬਰ, ਕੰਪਨੀ ਤੇ ਫ਼ਰਮ ਬਾਰੇ ਜਾਣਕਾਰੀ, ਜਿਸ ਨਾਲ ਨੌਜਵਾਨ ਕੰਮ ਕਰਦੇ ਸਨ, ਮੁਹ¤ਈਆ ਕਰਵਾ ਸਕਦੇ ਹਨ। ਇਸ ਲਈ ਫ਼ੋਨ ਨੰਬਰ 0172-2740397, 0172-2740035 ਤੋਂ ਇਲਾਵਾ ਫੈਕਸ ਨੰਬਰ 0172-2740936 ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵ¤ਲੋਂ
ਕੇਂਦਰ ਸਰਕਾਰ ਨਾਲ ਲਗਾਤਾਰ ਰਾਬਤਾ ਰ¤ਖਿਆ ਜਾ ਰਿਹਾ ਹੈ ਤੇ ਕਿਸੇ ਵੀ ਜਾਣਕਾਰੀ ਦੀ ਸੂਰਤ ਵਿਚ ਇਰਾਕ ਵਿਚ ਫਸੇ ਨੌਜਵਾਨਾਂ ਨੂੰ ਤੁਰੰਤ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਨੌਜਵਾਨਾਂ ਦੇ ਪਰਿਵਾਰ ਆਪਣੇ ਫ਼ੋਨ ਨੰਬਰ ਵੀ ਜ਼ਰੂਰ ਦਰਜ ਕਰਵਾਉਣ।