June 9, 2026 10:35 pm

ਅਖਿਲੇਸ਼ ਯਾਦਵ ਨੇ 11 ਮੰਤਰੀਆਂ ਦੇ ਵਿਭਾਗਾਂ ’ਚ ਕੀਤਾ ਫੇਰਬਦਲ

ਲਖਨਊ, 18 ਜੂਨ (ਪੀ. ਟੀ)- ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਬਜਟ ਇਜਲਾਸ ਤੋਂ ਦੋ ਦਿਨ ਪਹਿਲਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਆਪਣੇ ਕਈ ਮੰਤਰੀਆਂ ਦੇ ਵਿਭਾਗਾਂ ‘ਚ ਫੇਰਬਦਲ ਕੀਤਾ ਹੈ। ਅਧਿਕਾਰੀਆਂ ਮੁਤਾਬਿਕ ਮੁੱਖ ਮੰਤਰੀ ਨੇ ਬਲਰਾਮ ਯਾਦਵ ਤੋਂ ਪੰਚਾਇਤੀ ਰਾਜ ਵਿਭਾਗ ਲੈ ਕੇ ਉਨ੍ਹਾਂ ਨੂੰ ਕਾਰਾਗਾਰ ਮੰਤਰੀ ਬਣਾਇਆ ਗਿਆ ਹੈ। ਉਹ ਰਾਜੇਂਦਰ ਚੌਧਰੀ ਦਾ ਸਥਾਨ ਲੈਣਗੇ। ਜਿਨ੍ਹਾਂ ਨੂੰ ਰਾਜਨੀਤਕ ਪੈਂਨਸ਼ਨ ਵਿਭਾਗ ਦਿੱਤਾ ਗਿਆ ਹੈ। ਇਸੇ ਤਰ੍ਹਾਂ ਬਾਕੀ ਮੰਤਰੀਆਂ ਦੇ ਵਿਭਾਗਾਂ ’ਚ ਵੀ ਫੇਰਬਦਲ ਕੀਤਾ ਗਿਆ ਹੈ।

Send this to a friend