ਚੰਡੀਗੜ੍ਹ 18 ਜੂਨ (ਪੀ. ਟੀ)- ਪੰਜਾਬ ਪੁਲਿਸ ਨੂੰ ਅੱਜ ਨਸ਼ਿਆ ਦੀ ਤਸਕਰੀ ਵਿਰੁਧ ਮੁਹਿੰਮ‘ਚ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਪਾਕਿਸਤਾਨ ਤੋ ਆਉਦੀਆ ਹੈਰੋਇਨ ਦੀਆ ਖੇਪਾਂ ਦੇ ਆਖਰੀ ਪ੍ਰਾਪਤਕਰਤਾ 6 ਨਾਈਜੀਰਿਆਈ ਮੂਲ ਦੇ ਤਸਕਰਾ ਨੂੰ ਨਵੀ ਦਿਲੀ ਤੋ ਗ੍ਰਿਫਤਾਰ ਕੀਤਾ ਗਿਆ ।ਪਿਛਲੇ ਦੋ ਦਿਨਾ ਤੋ ਨਵੀ ਦਿਲੀ ਵਿਚ ਇਸ ਵੱਡੇ ਅਪ੍ਰੈਸ਼ਨ ਦੀ ਨਿਗਰਾਨੀ ਕਰ ਰਹੇ ਪੰਜਾਬ ਦੇ ਆਈ.ਜੀ.ਪੀ. ਕਾਊਂਟਰ ਇੰਟੈਲੀਜੈਂਸ ਸ਼੍ਰੀ ਗੌਰਵ ਯਾਦਵ ਦੀ ਅਗਵਾਈ ਹੇਠ ਸਟੇਟ ਸ਼ਪੈਸ਼ਲ ਅਪ੍ਰੇਸ਼ਨ ਸੈਲ ਦੇ ਇੰਸਪੈਕਟਰਾਂ ਹਰਵਿੰਦਰਪਾਲ ਸਿੰਘ ਅਤੇ ਬਲਬੀਰ ਸਿੰਘ ਮੋਹਾਲੀ ਪੁਲਿਸ ਦੇ ਡੀ.ਐਸ.ਪੀ ਰਜਿੰਦਰ ਸਿੰਘ ਸੋਹਲ ਅਤੇ ਪਟਿਆਲਾ ਪੁਲਿਸ ਦੇ ਡੀ.ਐਸ.ਪੀ. ਗੁਰਦੇਵ ਸਿੰਘ ਵੱਲੋ ਸਾਂਝੇ ਤੋਰ ਤੇ ਗੁਪਤ ਸੂਚਨਾਵਾ‘ਤੇ ਆਧਾਰਿਤ ਇਸ ਵੱਡੇ ਕਾਰਜ ਨੂੰ ਸੁਚੱਜੀ ਯੋਜਨਾਬੰਦੀ ਨਾਲ ਨੇਪਰੇ ਚਾੜਿਆ।ਇਹ ਜਾਣਕਾਰੀ ਦਿੰਦਿਆ ਪੰਜਾਬ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਗ੍ਰਿਫਤਾਰ ਨਾਈਜੀਰਿਆਈ ਤਸਕਰਾ
ਨੇ ਆਪਣੇ ਨਾ ਸਿਡਨੀ ?ਬੀਨਾ, ਊਜੋਚੇਖਣੂ ਕਲੀਮੈਂਟ, ਅਲੌਸਸਿਸ ਏਜੀਚਿਨੇਲੂ, ਮਾਇਕ, ਵਿਕਟਰ ਅਤੇ ਪੀਟਰ ਦੱਸੇ ਹਨ।ਉਨੋ ਨੂੰ ਅੱਜ 18 ਜੂਨ ਤੋ ਨਵੀ ਦਿਲੀ ਦੇ ਉੱਤਮ ਨਗਰ ਸਥਿਤ ਇਕ ਕਿਰਾਏ ਦੇ ਮਕਾਨ ਵਿਚੋ ਗ੍ਰਿਫਤਾਰ ਕੀਤਾ ਗਿਆ ਹੈ। ਉਨਾ ਵੱਲੋ ਦਿਤੀ ਗਈ ਜਾਣਕਾਰੀ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਅਤੇ ਉਨਾ ਦੀ ਗ੍ਰਿਫਤਾਰੀ ਬਾਰੇ ਸਬੰਧਿਤ ਦੂਤਾਵਾਸ ਨੂੰ ਜਾਣਕਾਰੀ ਦੇ ਦਿਤੀ ਗਈ ਹੈ । ਬੁਲਾਰੇ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਇਹ ਪ੍ਰਗਟਾਵਾ ਹੋਇਆ ਹੈ ਕਿ ਨਾਈਜੀਰਿਆਈ ਤਸਕਰ ਪਾਕਿ ਅਧਾਰਤ ਤਸਕਰਾਂ ਆਬਿਦ ਅਲੀ, ਚੌਧਰੀ ਸਜਾਬਦ ਅਤੇ ਭੋਲਾ ਨਾਲ ਸੰਪਰਕ ਵਿਚ ਸਨ। ਆਬਿਦ ਅਲੀ ਅਤੇ ਸਜਾਬਦ ਦੇ ਹਾਲ ਹੀ ਵਿਚ ਇਕ 22 ਕਿਲੋ ਹੈਰੋਇਨ ਦੀ ਖੇਪ ਭੇਜੀ ਸੀ ਜਿਸਨੂੰ ਅਪ੍ਰੈਲ 2014 ਵਿਚ ਐਸ.ਐਸ. ਓ.ਸੀ ਵੱਲੋਂ ਬਰਾਮਦ ਕੀਤਾ ਗਿਆ ਸੀ ਤਸਕਰ ਭੋਲਾ ਦੇ ਪਾਂਡੀ(ਕੂਰੀਅਰ) ਮੁੰਹਮਦ ਇਸ਼ਫਾਕ ਉਰਫ ਮਲੰਗੀ, ਜੋ ਕਿ ਪਾਕਿ ਨਾਗਰਿਕ ਹੈ ਅਤੇ ਹੁਣ ਅੰਮ੍ਰਿਤਸਰ ਜੇਲ ਵਿਚ ਬੰਦ ਹੈ, ਨੂੰ ਪੰਜਾਬ ਪੁਲਿਸ ਵੱਲੋ 6 ਕਿਲੋ ਹੈਰੋਇਨ, ਵੱਡੀ ਮਾਤਰਾ ‘ਚ ਜਾਅਲੀ ਭਾਰਤੀ ਕਰੰਸੀ ਅਤੇ ਇਕ ਐਮ.ਪੀ-5 ਹਥਿਆਰ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ।ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਦੋਰਾਨ ਇਹ ਵੀ ਪਤਾ ਲੱਗਿਆ ਹੈ ਕਿ ਗ੍ਰਿਫਤਾਰ ਨਾਈਜੀਰਿਆਈ ਨਾਗਰਿਕ ਇਕ ਕੌਮਂਤਰੀ ਅਤੇ ਕੌਮੀ ਡਰੱਗ ਨੈਟਵਰਕ ਦੇ ਸਰਗਣੇ ਸਨ ਅਤੇ ਉਨਾ ਦੇ ਨਾਈਜੀਰਿਆਈ ਬਰਾਜ਼ੀਲ, ਪਾਕਿਸਤਾਨ , ਦੱਖਣੀ ਅਫਰੀਕਾ , ਕੈਨੇਡਾ ਅਤੇ ਅਮਰੀਕਾ ਜਿਹੇ ਮੁਲਖਾ ਤੋ ਇਲਾਵਾ ਕਈ ਭਾਰਤੀ ਰਾਜਾਂ ਜਿਵੇ ਕਿ ਛੱਤੀਸਗੜ੍ਹ, ਮਹਾਰਾਸ਼ਟਰ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਗੁਜਰਾਤ ਵਿਚ ਵੀ ਡੂੰਘੇ ਸੰਪਰਕ ਸਨ। ਇਹਨਾ ਗ੍ਰਿਫਤਾਰੀਆਂ ਨਾਲ ਹੈਰੋਇਨ ਦੇ ਨਵੀ ਦਿਲੀ ਵਿਚ ਆਖਰੀ ਪ੍ਰਾਪਤਕਰਤਾ ਵੱਲੋਂ ਸੰਚਾਲਿਤ ਬਹੁ-ਪਰਤੀ ਕੌਮਾਂਤਰੀ ਅਤੇ ਅੰਤਰਰਾਜੀ ਨਸ਼ਿਆ ਦੀ ਵੰਡ ਦੇ ਨੈਟਵਰਕ ਦੀਆਂ ਪਰਤਾ ਖੁਲੀਆ ਸਨ ਇਹਨਾ ਵੱਲੋ ਪਾਕਿ ਅਤੇ ਜੰਮੂ ਕਸ਼ਮੀਰ ਸਰਹੱਦ ਜ਼ਰੀਏ ਪਾਕਿ ਤੋ ਹੈਰੋਇਨ ਦੀਆ ਖੇਪਾ ਨਵੀ ਦਿਲੀ ਵਿਖੇ ਹਾਸਲ ਕੀਤੀਆ ਜਾਂਦੀਆ ਸੀ ਅਤੇ ਅੱਗੇ ਇਸ ਨੂੰ ਦੇਸ਼ਾ- ਵਿਦੇਸ਼ਾ ਅੰਦਰ ਭੇਜਿਆ ਜਾਦਾ ਸੀ। ਉਨਾ ਦੱਸਿਆ ਕਿ ਗ੍ਰਿਫਤਾਰ ਵਿਅਕਤੀਆ ਨੂੰ ਸਬੰਧਤ ਅਦਾਲਤ ਵਿਚ ਪੇਸ਼ ਕਰਕੇ ਅਗਲੇਰੀ ਪੁੱਛ ਗਿੱਛ ਲਈ ਪੁਲਿਸ ਰਿਮਾਂਡ ਹਾਸਲ ਕਰਨ ਲਈ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਹੈ ਤਾਂ ਜੋ ਉਹਨਾ ਦੇ ਅਗਲੇਰੇ ਸੰਪਰਕਾ ਨੂੰ ਕਾਬੂ ਕਰਕੇ ਨਸ਼ਿਆ ਦੀ ਬਰਾਮਦਗੀ ਕੀਤੀ ਜਾ ਸਕੇ।



