Skip to content
Independent perspectives. Global stories.
BREAKING

ਮਹਿੰਗਾਈ ’ਤੇ ਕਾਬੂ ਪਾਉਣ ਲਈ ਮੋਦੀ ਸਰਕਾਰ ਵੱਲੋਂ ਮੋਰਚਾਬੰਦੀ ਸ਼ੁਰੂ

Share this story

ਨਵੀਂ ਦਿੱਲੀ, 18 ਜੂਨ (ਪੀ. ਟੀ)- ਬੇਕਾਬੂ ਹੋ ਰਹੀ ਮਹਿੰਗਾਈ ਨੂੰ ਕਾਬੂ ਪਾਊਣ ਲਈ ਮੋਦੀ ਸਰਕਾਰ ਵੱਲੋਂ ਮੋਰਚਾ ਬੰਦੀ ਸ਼ੁਰੂ ਕਰ ਦਿੱਤੀ ਗੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ੋਮਦੀ ਇਸ ਮੁੱਦੇ ’ਤੇ ਖੁੱਦ ਧਿਆਨ ਦੇ ਰਹੇ ਹਨ। ਉਨ੍ਹਾਂ ਨੇ ਅੱਜ ਆਪਣੇ ਸਾਥੀ ਮੰਤਰੀਆਂ ਨਾਲ ਇੱਕ ਅਹਿਮ ਬੈਠਕ ਵੀ ਕੀਤੀ। ਜਿਸ ਵਿੱਚ ਕੇਂਦਰੀ ਖੁਰਾਕ ਮੰਤਰੀ ਸ੍ਰੀ ਰਾਮ ਵਿਲਾਸ ਪਾਸਵਾਨ ਅਤੇ ਖੇਤੀ ਮੰਤਰੀ ਸ੍ਰੀ ਰਾਧਾ ਮੋਹਨ ਸਿੰਘ ਮੋਜੂਦ ਸਨ। ਇਸ ਤੋਂ ਇਲਾਵਾ ਜਲ ਸੋਮਿਆਂ ਬਾਰੇ ਮੰਤਰੀ ਊਮਾ ਭਾਰਤੀ ਵੀ ਹਾਜ਼ਰ ਸਨ। ਬੈਠਕ ’ਚ ਸਾਰੇ ਸੰਬੰਧਤ ਮੰਤਰਾਲਿਆਂ ਤੋਂ ਸਟੇਟਸ ਰਿਪੋਰਟ ਮੰਗੀ ਗਈ ਹੈ। ਇਨ੍ਹਾਂ ਮੰਤਰਾਲਿਆਂ ਦੇ ਸਕੱਤਰ ਵੀ ਬੈਠਕ ਵਿੱਚ ਹਾਜ਼ਰ ਸਨ। ਇਸ ਤੋਂ ਪਹਿਲਾਂ ਵਿਤ ਮੰਤਰੀ ਸ੍ਰੀ ਅਰੁਨ ਜੇਟਲੀ ਨੇ ਆਖਿਆ ਸੀ ਕਿ 22 ਚੀਜ਼ਾਂ ਦੀਆਂ ਕੀਮਤਾਂ ’ਤੇ ਸਰਕਾਰ ਦੀ ਤਿੱਕੀ ਨਜ਼ਰ ਹੈ ਅਤੇ ਜਮ੍ਹਾਂ ਖੋਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਦੂਸਰੇ ਪਾਸੇ ਵਿਗਿਆਨ ਭਵਨ ‘ਚ ਮਹਿੰਗਾਈ ਨੂੰ ਲੈ

ਕੇ ਸੂਬਿਆਂ ਦੇ ਖੇਤੀਬਾੜੀ ਸਕੱਤਰਾਂ ਦੀ ਬੈਠਕ ਚੱਲ ਰਹੀ ਹੈ। ਖੁਰਾਕ ਕੀਮਤਾਂ ’ਚ ਵਾਧੇ , ਡੀਜ਼ਲ ਅਤੇ ਰੇਲ ਕਿਰਾਇਆ ’ਚ ਵਾਧੇ ਦੀ ਸੰਭਾਵਨਾ ਨੂੰ ਲੈ ਕੇ ਐਨ. ਡੀ. ਏ. ਸਰਕਾਰ ਦੀ ਸਾਰਿਆਂ ਪਾਸਿਆਂ ਤੋਂ ਆਲੋਚਨਾ ਹੋ ਰਹੀ ਹੈ। ਮਹਿੰਗਾਈ ਨਾਲ ਨਜਿੱਠਣ ਲਈ ਸਰਕਾਰ ਸਾਰੇ ਜਰੂਰੀ ਕਦਮ ਉਠਾਉਣ ‘ਤੇ ਵਿਚਾਰ ਕਰ ਰਹੀ ਹੈ। ਇਸ ਸੰਦਰਭ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਈਂ ਕਦਮਾਂ ਉਪਰ ਵਿਚਾਰ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਮਨਮੋਹਨ ਸਰਕਾਰ ਨੇ ਮਹਿੰਗਾਈ ਦੇ ਮੁੱਦੇ ‘ਤੇ ਜਬਰਦਸਤ ਆਲੋਚਨਾ ਦਾ ਸਾਹਮਣਾ ਕੀਤਾ ਸੀ।ਹੁਣ ਉਸ ਤਰ੍ਹਾਂ ਦੀ ਹੀ ਆਲੋਚਨਾ ਮੋਦੀ ਸਰਕਾਰ ਦੀ ਹੋ ਰਹੀ ਹੈ। ਪਿਛਲੇ ਕੁੱਝ ਦਿਨਾਂ ਤੋਂ ਪਿਆਜ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਹੋਇਆ ਹੈ।

WRITTEN BY