Skip to content
Independent perspectives. Global stories.
BREAKING

‘ਆਪ’ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ’ਚ ਭਾਜਪਾ

Share this story

ਨਵੀਂ ਦਿੱਲੀ, 18 ਜੂਨ (ਪੀ. ਟੀ)- ਆਮ ਆਦਮੀ ਪਾਰਟੀ (ਆਪ) ਦੇ ਕੁਝ ਵਿਧਾਇਕਾਂ ਨੇ ਦੋਸ਼ ਲਾਇਆ ਹੈ ਕਿ ਦਿੱਲੀ ‘ਚ ਸਰਕਾਰ ਬਣਾਉਣ ਲਈ ਭਾਜਪਾ ਵਿਧਾਇਕ ਉਨ੍ਹਾਂ ਨੂੰ ਪੈਸੇ ਦੇ ਕੇ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ। ‘ਆਪ‘ ਦੇ 5 ਵਿਧਾਇਕਾਂ ਨੇ ਦੋਸ਼ ਲਾਇਆ ਕਿ ਪਾਰਟੀ ਛੱਡਣ ਅਤੇ ਦਿੱਲੀ ‘ਚ ਭਾਜਪਾ ਦੀ ਸਰਕਾਰ ਬਣਾਉਣ ‘ਚ ਮਦਦ ਲਈ ਉਨ੍ਹਾਂ ਨੂੰ ਭਾਜਪਾ ਵਿੱਤੀ ਲਾਲਚ ਦੇ ਰਹੀ ਹੈ। ਇਨ੍ਹਾਂ ਵਿਧਾਇਕਾਂ ਨਾਲ ਫੋਨ ਅਤੇ ਵਿਚੋਲਿਆਂ ਦੇ ਜ਼ਰੀਏ ਸੰਪਰਕ ਕੀਤਾ ਗਿਆ। ਜਿਨ੍ਹਾਂ ਵਿਧਾਇਕਾਂ ਨਾਲ ਕਥਿਤ ਤੌਰ ‘ਤੇ ਸੰਪਰਕ ਕੀਤਾ ਗਿਆ ਉਨ੍ਹਾਂ ‘ਚ ਰੋਹਿਣੀ ਤੋਂ ਵਿਧਾਇਕ ਰਾਜੇਸ਼ ਗਰਗ, ਤ੍ਰਿਲੋਕਪੁਰੀ ਤੋਂ ਵਿਧਾਇਕ ਰਾਜੂ ਧੀਂਗਨ ਅਤੇ ਮਨੋਜ ਕੁਮਾਰ ਸ਼ਾਮਿਲ ਹਨ। ਇਸ ਤਰ੍ਹਾਂ ਦੀਆਂ ਖ਼ਬਰਾਂ ਹਨ ਕਿ ਭਾਜਪਾ ਦਿੱਲੀ ‘ਚ ਸਰਕਾਰ ਬਣਾਉਣ ਦੀ ਕੋਸ਼ਿਸ਼ ‘ਚ ਹੈ। ਆਮ ਆਦਮੀ ਪਾਰਟੀ ਤੋਂ ਨਾਰਾਜ਼ ਵਿਧਾਇਕਾਂ ਅਤੇ ਕਾਂਗਰਸ ਵਿਧਾਇਕਾਂ ਦੇ ਇਕ ਗੁਟ ਤੋਂ ਸਮਰਥਨ ਲੈ ਕੇ ਭਾਜਪਾ ਦਿੱਲੀ ‘ਚ ਸਰਕਾਰ ਬਣਾ ਸਕਦੀ ਹੈ। ਇਕ ਅਖ਼ਬਾਰ ਮੁਤਾਬਿਕ ਭਾਜਪਾ ਕਰਨਾਟਕ ਮਾਡਲ ਦੇ ਆਧਾਰ ‘ਤੇ ਦਿੱਲੀ ‘ਚ ਸਰਕਾਰ ਬਣਾ ਸਕਦੀ ਹੈ।

WRITTEN BY