Skip to content
Independent perspectives. Global stories.
BREAKING

ਤਾਲਿਬਾਨ ਵਲੋਂ ਵਿਦੇਸ਼ੀ ਕੰਪਨੀਆਂ ਨੂੰ ਪਾਕਿ ਛੱਡਣ ਦੀ ਧਮਕੀ

Share this story

Page-1_13 ਪੇਸ਼ਾਵਰ, 16 ਜੂਨ (ਪੀ. ਟੀ) – ਕਰਾਚੀ ਦੇ ਜਿਨਹਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਸੈਨਾ ਨੇ ਅਫਗਾਨਿਸਤਾਨ ਨਾਲ ਲੱਗਦੇ ਕਬਾਇਲੀ ਇਲਾਕਿਆਂ ‘ਚ ਅੱਤਵਾਦੀਆਂ ਖਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਹੈ। ਕਬਾਇਲੀ ਇਲਾਕਿਆਂ ‘ਚ ਹੋਏ ਹਵਾਈ ਹਮਲਿਆਂ ‘ਚ ਕਰੀਬ 100 ਅੱਤਵਾਦੀ ਮਾਰੇ ਗਏ ਹਨ। ਆਪਣੇ ਖਿਲਾਫ਼ ਹੋਈ ਕਾਰਵਾਈ ਨਾਲ ਅੱਤਵਾਦੀ ਸਹਿਮ ਗਏ ਹਨ। ਪਾਕਿਸਤਾਨ ਤਾਲਿਬਾਨ ਨੇ ਵਿਦੇਸ਼ੀ ਕੰਪਨੀਆਂ ਨੂੰ ਪਾਕਿਸਤਾਨ ਛੱਡ ਕੇ ਚਲੇ ਜਾਣ ਦੀ ਧਮਕੀ ਦਿੱਤੀ ਹੈ। ਪਾਕਿਸਤਾਨ ਤਾਲਿਬਾਨ ਦੇ ਬੁਲਾਰੇ ਸਾਹੀਦੁਲਾਹ ਸ਼ਾਹਿਦ ਨੇ ਕਿਹਾ ਕਿ ਅਸੀਂ ਸਾਰੇ ਵਿਦੇਸ਼ੀ ਨਿਵੇਸ਼ਕਾਂ, ਏਅਰਲਾਇੰਸ ਤੇ ਮਲਟੀਨੈਸ਼ਨਲ ਕਾਰਪੋਰੇਸ਼ਨ ਨੂੰ ਚਿਤਾਵਨੀ ਦਿੰਦੇ ਹਾਂ

ਕਿ ਉਹ ਪਾਕਿਸਤਾਨ ਨਾਲ ਸਾਰੇ ਮਾਮਲਿਆਂ ਨੂੰ ਰੱਦ ਕਰ ਦੇਣ ਤੇ ਪਾਕਿਸਤਾਨ ਛੱਡ ਕੇ ਚਲੇ ਜਾਣ ਲਈ ਤਿਆਰ ਰਹਿਣ, ਨਹੀਂ ਤਾਂ ਨੁਕਸਾਨ ਲਈ ਉਹ ਖੁਦ ਜ਼ਿੰਮੇਵਾਰ ਹੋਣਗੇ।

WRITTEN BY