Skip to content
Independent perspectives. Global stories.
BREAKING

ਕੇਂਦਰ ਸਰਕਾਰ ਵੱਲੋਂ ਕਾਲਾ ਧਨ ਜਮ੍ਹਾਂ ਕਰਨ ਵਾਲਿਆਂ ਦਾ ਨਾਂਅ ਦੱਸਣ ਤੋਂ ਨਾਂਹ

Share this story

ਨਵੀਂ ਦਿੱਲੀ, 15 ਜੂਨ (ਪੀ. ਟੀ)-ਵਿਦੇਸ਼ਾਂ ‘ਚ ਜਮ੍ਹਾਂ ਕਾਲੇ ਧਨ ਨੂੰ ਦੇਸ਼ ‘ਚ ਵਾਪਸ ਲਿਆਉਣ ਦੀ ਪਹਿਲ ਦੌਰਾਨ ਕੇਂਦਰ ਸਰਕਾਰ ਨੇ ਵੱਖ ਵੱਖ ਦੇਸ਼ਾਂ ਦੇ ਨਾਲ ਹੋਏ ਸਮਝੌਤਿਆਂ ਤਹਿਤ ਵਿਦੇਸ਼ੀ ਬੈਂਕਾਂ ‘ਚ ਖਾਤਾ ਰੱਖਣ ਵਾਲੇ ਭਾਰਤੀਆਂ ਦਾ ਬਿਓਰਾ ਦੇਣ ਤੋਂ ਨਾਂਹ ਕਰ ਦਿੱਤੀ ਹੈ। ਸੂਚਨਾ ਦੇ ਅਧਿਕਾਰ (ਆਰ. ਆਈ. ਟੀ.) ਕਾਨੂੰਨ ਦੇ ਤਹਿਤ ਮਾਲੀਆ ਵਿਭਾਗ ਦੇ ਕੇਂਦਰੀ ਪ੍ਰਤੱਖ ਬੋਰਡ ਨੇ ਕਿਹਾ ਕਿ ਵਿਦੇਸ਼ਾਂ ਨਾਲ ਹੋਏ ਸਮਝੌਤੇ ਤਹਿਤ ਵਿਦੇਸ਼ੀ ਬੈਂਕਾਂ ‘ਚ ਭਾਰਤੀਆਂ ਦੇ ਖਾਤਿਆਂ ਬਾਰੇ ਇਹ ਜਾਣਕਾਰੀ ਹਾਸਿਲ ਕੀਤੀ ਗਈ ਹੈ ਅਤੇ ਸੂਚਨਾ ਦੇ ਅਧਿਕਾਰ ਨਿਯਮ 2005 ਦੀ ਧਾਰਾ 8 (1) (ਏ) ਅਤੇ ਧਾਰਾ 8 (1) (ਐੱਫ.) ਦੇ ਤਹਿਤ ਇਸ ਨੂੰ ਗੁਪਤ ਰੱਖਿਆ ਜਾ ਸਕਦਾ ਹੈ। ਵਿਭਾਗ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਅਜਿਹਾ ਕੋਈ ਆਦੇਸ਼ ਨਹੀਂ ਦਿੱਤਾ ਕਿ ਜਿਸ ਵਿਚ ਉਸ ਸੂਚਨਾ ਨੂੰ ਜਨਤਕ ਕਰਨ ਦੀ ਗੱਲ ਆਖੀ ਗਈ ਹੋਵੇ ਜੋ ਭਾਰਤ ਸਰਕਾਰ ਦੇ ਕੋਲ ਹੈ ਅਤੇ ਅਰਜ਼ੀਕਰਤਾ ਨੇ ਜਿਸ ਦਾ ਬਿਓਰਾ

ਮੰਗਿਆ ਹੈ। ਸੂਚਨਾ ਦੇ ਅਧਿਕਾਰ ਦੇ ਤਹਿਤ ਹਿਸਾਰ ਸਥਿਤ ਆਰ. ਆਈ. ਟੀ. ਕਾਰਜਕਰਤਾ ਰਾਮੇਸ਼ ਵਰਮਾ ਨੇ ਸਰਕਾਰ ਕੋਲੋਂ ਵਿਦੇਸ਼ੀ ਬੈਂਕਾਂ ‘ਚ ਕਾਲਾ ਧਨ ਜਮ੍ਹਾਂ ਕਰਨ ਵਾਲੇ ਲੋਕਾਂ ਦਾ ਬਿਓਰਾ ਮੰਗਿਆ ਸੀ, ਜਿਸ ਦੀ ਜਾਣਕਾਰੀ ਭਾਰਤ ਸਰਕਾਰ ਦੇ ਕੋਲ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਕਰੀਬ 3 ਸਾਲ ਪਹਿਲਾਂ ਵਿਰੋਧ ਕਰਨ ਦੇ ਬਾਅਦ ਹੁਣੇ ਜਿਹੇ ਹੀ ਸੁਪਰੀਮ ਕੋਰਟ ਨੂੰ 18 ਵਿਅਕਤੀਆਂ ਦੇ ਨਾਵਾਂ ਦੀ ਜਾਣਕਾਰੀ ਦਿੱਤੀ ਸੀ, ਜਿਨ੍ਹਾਂ ਨੇ ਕਥਿਤ ਰੂਪ ‘ਚ ਜਰਮਨੀ ਦੇ ਲਿਕੇਸਟਾਈਨ ‘ਚ ਐੱਲ. ਐੱਸ. ਟੀ. ਬੈਂਕ ‘ਚ ਕਾਲਾ ਧਨ ਜਮ੍ਹਾਂ ਕਰਵਾਇਆ ਹੋਇਆ ਸੀ ਅਤੇ ਜਿਨ੍ਹਾਂ ਦੇ ਖ਼ਿਲਾਫ਼ ਆਮਦਨ ਕਰ ਵਿਭਾਗ ਨੇ ਮੁਕੱਦਮਾ ਸ਼ੁਰੂ ਕੀਤਾ ਹੈ। ਕੇਂਦਰ ਸਰਕਾਰ ਨੇ ਸੀਲਬੰਦ ਲਿਫਾਫੇ ‘ਚ ਉਨ੍ਹਾਂ ਲੋਕਾਂ ਦੇ ਨਾਂਅ ਵੀ ਦਿੱਤੇ ਸਨ ਜਿਨ੍ਹਾਂ ਦੇ ਖ਼ਿਲਾਫ਼ 8 ਮਾਮਲਿਆਂ ‘ਚ ਟੈਕਸ ਚੋਰੀ ਦਾ ਕੋਈ ਸਬੂਤ ਨਹੀਂ ਮਿਲਿਆ।

WRITTEN BY