ਖੰਨਾ, 15 ਜੂਨ (ਹਰਸਿਮਰਨ ਸਿੰਘ ਭਾਟੀਆ, ਸਰਬਜੀਤ ਸਿੰਘ ਨੀਟੂ)- ਖੰਨਾ ਸ਼ਹਿਰ ਵਿੱਚ ਮੁਹੱਲਾ ਉੱਚਾ ਵਿਹੜਾ ਦੇ ਗੁਰਦੁਆਰਾ ਬੈਕੁੰਠ ਧਾਮ ਵਿਖੇ ਅੱਜ ਸਵੇਰੇ ਉਸ ਸਮੇਂ ਹੰਗਾਮਾਂ ਖੜ੍ਹਾ ਹੋ ਗਿਆ ਜਦੋਂ ਗੁੱਸੇ ਵਿੱਚ ਆਏ ਇੱਕ ਨੌਜਵਾਨ ਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ. ਦਰਸ਼ਨ ਸਿੰਘ ਭਾਟੀਆ ਦੇ ਥੱਪੜ ਮਾਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਜਦੋਂ ਗੁਰਦੁਆਰਾ ਸਾਹਿਬ ਵਿਖੇ ਇੱਕ ਪਾਠੀ ਸਿੰਘ ਨੂੰ ਸੇਵਾ ਤੋਂ ਹਟਾਉਣ ਲਈ ਪ੍ਰਧਾਨ ਦਰਸ਼ਨ ਸਿੰਘ ਸੰਗਤ ਨਾਲ ਬਹਿੰਸ ਕਰ ਰਹੇ ਸਨ ਤਾਂ ਇਸ ਦੌਰਾਨ ਪ੍ਰਧਾਨ ਨੇ ਕਥਿਤ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਗਲਤ ਗੱਲਾਂ ਅਤੇ ਪਾਠੀ ਸਿੰਘ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਨੂੰ ਬਰਦਾਸ਼ਤ ਨਾ ਕਰਦੇ ਹੋਏ ਇੱਕ ਨੌਜਾਨ ਨੇ ਸਾਰੀ ਸੰਗਤ ਦੇ ਸਾਹਮਣੇ ਪ੍ਰਧਾਨ ਦੇ ਥੱਪੜ ਜੜ ਦਿੱਤਾ। ਬਾਅਦ ਵਿਚ ਪ੍ਰਧਾਨ ਅਤੇ ਹੋਰ ਉਸ ਦੇ ਸਾਥੀਆਂ ਨੇ ਮਿਲ ਕੇ ਉਸ ਨੌਜਵਾਨ ਨਾਲ ਹੱਥੋਪਾਈ ਕੀਤੀ ਪਰ ਸੰਗਤ ਦੇ ਦਖਲ ਨਾਲ ਉਸ ਨੌਜਵਾਨ ਨੂੰ ਬਚਾ ਲਿਆ ਗਿਆ।



