ਵਾਸ਼ਿੰਗਟਨ, 15 ਜੂਨ (ਪੀ. ਟੀ)- ਪਾਣੀ ਦੀ ਵੱਧ ਰਹੀ ਘਾਟ ਦੀ ਚਿੰਤਾ ਦਰਮਿਆਨ ਖੋਜੀਆਂ ਨੇ ਰਾਹਤ ਭਰੀ ਖਬਰ ਦਿੱਤੀ ਹੈ। ਖੋਜਕਰਤਾ ਵਿਗਿਆਨੀਆਂ ਨੇ ਧਰਤੀ ਦੀ 640 ਕਿਲੋਮੀਟਰ ਦੀ ਡੂੰਘਾਈ ’ਤੇ ਸਭ ਤੋਂ ਵੱਡੇ ਜਲ ਭੰਡਾਰ ਦੀ ਖੋਜ ਕੀਤੀ ਹੈ। ਨਾਰਥਵੈਸਟਨ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਨਿਊ ਮੈਕਸਿਕੋ ਨੇ ਉਤਰੀ ਅਮਰੀਕਾ ਵਿੱਚ ਮੈਗਮਾ ਦੇ ਡੂੰਘੇ ਖੇਤਰ ਖੋਜੇ ਹਨ। ਇਨ੍ਹਾਂ ਮੈਗਮਾਂ ਵਿੱਚ ਪਾਣੀ ਦੇ ਉਪਸਥਿਤ ਹੋਣ ਦੀ ਸੰਭਾਵਨਾ ਹੈ। ਬੇਸ਼ੱਕ ਇਹ ਪਾਣੀ ਮਨੁੱਖੀ ਉਪਯੋਗ ਦੇ ਯੋਗ ਨਹੀਂ ਹੈ। ਇਹ ਨਾ ਤਾਂ ਤਰਲ ਹੈ ਨਾ ਬਰਫ ਅਤੇ ਨਾ ਹੀ ਗੈਸ ਰੂਪ ਵਿੱਚ ਹੈ, ਬਲਕਿ ਇਹ ਪਾਣੀ ਦਾ ਚੌਥਾ ਰੂਪ ਹੈ। ਇਹ ਪਾਣੀ ਚੱਟਾਨਾਂ ਦੇ ਖਣਿਜਾਂ ’ਚ ਨਿਊਕਲੀਅਰ ਸਟ੍ਰਕਚਰ ’ਚ ਮੌਜੂਦ ਹੈ। ਨਾਰਥਵੈਸਟਨ ਯੂਨੀਵਰਸਿਟੀ ਦੇ ਭੂ ਭੋਤਿਕ ਵਿਗਿਆਨੀ ਸਟੀਵ ਜੈਕਬਸਨ ਨੇ ਦੱਸਿਆ ਕਿ ਅਸੀਂ ਪੂਰੀ ਦੂਨੀਆਂ ਦੇ ਪ੍ਰਿਥਵੀ ਜੱਲਚੱਕਰ ਦੇ ਲਈ ਸਬੂਤ ਦੇਖ ਰਹੇ ਹਾਂ ਜੋ ਸਾਡੇ ਰਹਿਣ ਯੋਗ ਗ੍ਰਹਿ ਦੀ
ਸਤਾ ਉਪਰ ਤਰਲ ਜਲ ਦੀ ਭਾਰੀ ਮਾਤਰਾ ਦੀ ਵਿਆਖਿਆ ਕਰਨ ਵਿੱਚ ਮਦਦ ਕਰ ਸਕਦਾ ਹੈ। ਵਿਗਿਆਨਿਕ ਦਹਾਕਿਆਂ ਤੋਂ ਇਸ ਲਾਪਤਾ ਗਹਿਰੇ ਪਾਣੀ ਦੇ ਸ੍ਰੋਤ ਲਭ ਰਹੇ ਸਨ। ਵਿਗਿਆਨੀ ਸੰਮੇ ਸਮੇਂ ਤੋਂ ਅਨੁਮਾਨ ਲਗਾ ਰਹੇ ਸਨ ਕਿ ਸਾਡੀ ਧਰਤੀ ’ਤੇ ਉਪਰਲੀ ਅਤੇ ਨਿਚਲੀ ਜਿਲਦ ਵਿੱਚ ਇੱਕ ਚੱਟਾਨੀ ਪਰਤ ਅੰਦਰ ਪਾਣੀ ਫੱਸਿਆ ਹੋਇਆ ਹੈ। ਜੈਕਬਸਨ ਅਤੇ ਯੂਨੀਵਰਸਿਟੀ ਆਫ ਨਿਊ ਮੈਕਸਿਕੋ ਦੇ ਭੁਚਾਲ ਵਿਗਿਆਨੀ ਬ੍ਰੇਂਡਨ ਸ਼ਮੰਡ ਨੇ ਪਹਿਲਾ ਸਬੂਤ ਉਪਲੱਭਦ ਕਰਾਇਆ ਹੈ ਕਿ ਧਰਤੀ ਦੀ ਜਿਲਦ ਦੇ ਇਸ ਖੇਤਰ ਜਿਸ ਨੂੰ ਟ੍ਰਾਂਜ਼ਿਸ਼ਨ ਜ਼ੋਨ ਕਿਹਾ ਜਾਂਦਾ ਹੈ ਵਿੱਚ ਪਾਣੀ ਹੋ ਸਕਦਾ ਹੈ। ਖੋਜੀਆਂ ਮੁਤਾਬਿਕ ਚੱਟਾਨਾਂ ’ਚ ਐਚ 2 ਓ ਜਮ੍ਹਾਂ ਹੈ ਜੋ ਪ੍ਰਕੀਰਿਆ ’ਚ ਪ੍ਰਮੁੱਖ ਸਹਾਇਕ ਹੋ ਸਕਦਾ ਹੈ। ਸਾਇੰਸ ਖੋਜ ਪੱਤਰਕਾ ’ਚ ਪ੍ਰਕਾਸ਼ਿਤ ਇਹ ਅਧਿਐਨ ਵਿਗਿਆਨੀਆਂ ਨੂੰ ਇਹ ਸਮਝਣ ਵਿੱਚ ਮਦਦ ਕਰੇਗਾ ਕਿ ਧਰਤੀ ਕਿਸ ਤਰ੍ਹਾਂ ਬਣੀ, ਇਸ ਦੀ ਮੌਜੂਦਾ ਸੰਰਚਨਾ ਅਤੇ ਅੰਤਰਿਕ ਕਰਮ ਕੀ ਹੈ ਅਤੇ ਆਵਰਿਤ ਚੱਟਾਨਾਂ ਵਿੱਚ ਕਿੰਨਾ ਪਾਣੀ ਹੈ।


