Skip to content
Independent perspectives. Global stories.
BREAKING

ਯੂਰਪ ਵਿੱਚ ਹੁਣ ਭਾਰਤੀ ਪਾਨ ’ਤੇ ਪਾਬੰਦੀ ਦੀ ਤਿਆਰੀ

Share this story

ਨਵੀਂ ਦਿੱਲੀ, 15 ਜੂਨ (ਪੀ. ਟੀ)- ਅੰਬਾਂ ਤੋਂ ਬਾਅਦ ਹੁਣ ਭਾਰਤੀ ਪਾਨ ਦੀ ਬਰਾਮਦ ਉਪਰ ਯੂਰਪੀਅਨ ਸੰਘ (ਈ. ਯੂ) ਵਿੱਚ ਪਾਬੰਦੀ ਲੱਗਣ ਦੇ ਆਸਾਰ ਹਨ। ਯੂਰਪੀਅਨ ਯੂਨੀਅਨ ਨੇ ਭਾਰਤ ਦੇ ਅਲਫਾਂਸੋ ਅੰਬਾਂ ਉਪਰ ਅਜਿਹੇ ਕੀਟ ਪਤੰਗ ਹੋਣ ਦਾ ਦੋਸ਼ ਲਾ ਕੇ ਅਸਥਾਈ ਪਾਬੰਦੀ ਲਗਾ ਦਿੱਤੀ ਸੀ, ਜੋ ਯੁਰਪ ਵਿੱਚ ਨਹੀਂ ਪਏ ਜਾਂਦੇ। ਭੋਜਨ ਅਤੇ ਚਾਰੇ ਬਾਰੇ ਈ. ਯੂ. ਦੀ ਚਿਤਾਵਨੀ ਪ੍ਰਣਾਲੀ (ਰਾਸਫ) ਨੇ ਇਸ ਹਫਤੇ ਜਾਰੀ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਤੋਂ ਆਏ ਪਾਨ ਦੇ ਪੱਤੇ ਦੀਆਂ ਕੁਝ ਖੇਪਾਂ ਵਿੱਚ ਸਾਲਮੀਨੇਲਾ ਬੈਕਟੀਰੀਆ ਦਾ ਸੰਕਰਮਨ ਪਾਇਆ ਗਿਆ ਹੈ। ਈ. ਯੂ. ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਪਾਨ ਪੱਤੇ ਉਪਰ ਪਾਬੰਦੀ ਲਗਾ ਚੁੱਕਾ ਹੈ ਜੋ ਘੱਟੋ-ਘੱਟ ਜੁਲਾਈ ਤੱਕ ਪ੍ਰਭਾਵੀ ਹੈ। ਰਾਸਫ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2011 ਤੋਂ ਪਾਨ ਦੇ ਪੱਤੇ ਵਿੱਚ ਇਸ ਖਤਰਨਾਕ ਬੈਕਟੀਰੀਆ ਦੇ ਮਾਮਲੇ ਲਗਾਤਾਰ ਮਿਲ ਰਹੇ ਹਨ। ਇੰਗਲੈਂਡ ਤੋਂ

ਲਗਾਤਾਰ ਇਸ ਤਰ੍ਹਾਂ ਦੀ ਰਿਪੋਰਟ ਮਿਲਣ ਤੋਂ ਬਾਅਦ ਬੰਗਲਾਦੇਸ਼ ਤੋਂ ਆ ਰਹੇ ਪਾਨ ਦੇ ਪੱਤਿਆਂ ਦੀ ਦਰਾਮਦ ਉਪਰ ਅਸਥਾਈ ਰੋਕ ਲਗਾ ਦਿੱਤੀ ਗਈ ਹੈ ਅਤੇ ਭਾਰਤ ਅਤੇ ਥਾਈਲੈਂਡ ਤੋਂ ਆਉਣ ਵਾਲੇ ਪਾਣ ਦੀ ਨਿਗਰਾਨੀ ਵਧਾ ਦਿੱਤੀ ਗਈ ਹੈ। ਸਾਲਮੀਨੇਲਾ ਬੈਕਟੀਰੀਆ ਦੇ ਸੰਕਰਮਨ ਨਾਲ ਉਲਟੀ ਅਤੇ ਦਸਤ ਦੀ ਗੰਭੀਰ ਸ਼ਿਕਾਇਤ ਹੋ ਜਾਂਦੀ ਹੈ। ਇਸ ਸੰਗਠਨ ਨੇ ਪਿਛਲੇ ਸਾਲ ਭਾਰਤ ਨੂੰ ਖਾਦ ਪਦਾਰਥਾਂ ਵਿੱਚ ਬੈਕਟੀਰੀਆ ਸੰਬੰਧੀ 111 ਵਾਰ ਚਿਤਾਵਨੀ ਦਿੱਤੀ ਹੈ। ਇਨ੍ਹਾਂ ਵਿੱਚੋਂ 12 ਮਾਮਲੇ ਕੜੀ ਪੱਤੇ ਅਤੇ 84 ਮਾਮਲੇ ਭਿੰਡੀ ਦੀ ਸਬਜ਼ੀ ਨਾਲ ਸੰਬੰਧਤ ਹਨ ਜਦੋਂ ਕਿ 5 ਮਾਮਲੇ ਲਾਲ ਮਿਰਚ ਨਾਲ ਸੰਬੰਧਤ ਦੱਸੇ ਜਾ ਰਹੇ ਹਨ।

WRITTEN BY