Skip to content
Independent perspectives. Global stories.
BREAKING

ਰਾਜ ਸਭਾ ’ਚ ਅਧੂਰੇ ਪਏ ਕਾਨੂੰਨ ਮੰਤਰਾਲੇ ਦੇ ਅਹਿਮ ਬਿੱਲਾਂ ‘ਤੇ ਵਿਚਾਰ ਕਰੇਗੀ ਰਾਜਗ ਸਰਕਾਰ

Share this story

ਨਵੀਂ ਦਿੱਲੀ, 15 ਜੂਨ (ਪੀ. ਟੀ)- ਨਰਿੰਦਰ ਮੋਦੀ ਸਰਕਾਰ ਆਉਣ ਵਾਲੇ ਦਿਨਾਂ ‘ਚ ਕਾਨੂੰਨ ਮੰਤਰਾਲੇ ਦੇ ਉਨ੍ਹਾਂ 7 ਮਹੱਤਵਪੂਰਣ ਬਿੱਲਾਂ ਦੇ ਬਾਰੇ ‘ਚ ਫੈਸਲਾ ਕਰੇਗੀ, ਜਿਨ੍ਹਾਂ ਨੂੰ ਪਿਛਲੀ ਯੂ. ਪੀ. ਏ. ਸਰਕਾਰ ਨੇ ਪੇਸ਼ ਕੀਤਾ ਸੀ ਅਤੇ ਜੋ ਰਾਜਸਭਾ ‘ਚ ਅਧੂਰੇ ਹਨ। ਇਨਾਂ ‘ਚ ਇਕ ਬਿੱਲ ਜੱਜਾਂ ਵੱਲੋਂ ਜੱਜਾਂ ਦੀ ਨਿਯੁਕਤੀ ਦੀ ਮੌਜੂਦਾ ਵਿਵਸਥਾ ਨੂੰ ਖਤਮ ਕਰਨ ਦੇ ਪ੍ਰਸਤਾਵ ਵਾਲਾ ਵੀ ਹੈ।ੰਸੰਸਦ ਦਾ ਬਜਟ ਸੈਸ਼ਨ ਜੁਲਾਈ ਦੇ ਦੂਜੇ ਹਫਤੇ ‘ਚ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਕਾਨੂੰਨ ਮੰਤਰਾਲੇ ਦੇ ਵਿਧਾਈ ਵਿਭਾਗ ਨੇ ਇਨਾਂ ਬਿੱਲਾਂ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਕੇਂਦਰੀ ਮੰਤਰੀਮੰਡਲ ਇਸ ਬਾਰੇ ‘ਚ ਵਿਚਾਰ ਕਰ ਸਕੇ।ਕੈਬਨਿਟ ਸਕੱਤਰੇਤ ਦੇ ਤਾਜ਼ਾ ਸਰਕੁਲਰ ਦੇ ਮੁਤਾਬਕ ਜਿਨਾਂ ਬਿੱਲਾਂ ਨੂੰ ਕੇਂਦਰੀ ਮੰਤਰੀਮੰਡਲ ਨੇ ਮਨਜ਼ੂਰ ਕਰ ਲਿਆ ਹੈ, ਪਰ ਕਾਨੂੰਨ ਦੇ ਤੌਰ ‘ਤੇ ਲਾਗੂ ਨਹੀਂ ਹੋਏ ਹਨ, ਉਨ੍ਹਾਂ ਨੂੰ ਕੈਬਨਿਟ ‘ਚ ਰੱਖਣਾ ਹੋਵੇਗਾ ਤਾਂ ਜੋ ਇਸ ਬਾਰੇ ‘ਚ ਫੈਸਲਾ ਹੋ ਸਕੇ

ਕਿ ਮੌਜੂਦਾ ਸਵਰੂਪ ‘ਚ ਹੀ ਪੇਸ਼ ਕੀਤਾ ਜਾਣ ਹੈ ਜਾਂ ਕਿਸੇ ਤਰ੍ਹਾਂ ਦੇ ਬਦਲਾਅ ਦੀ ਲੋੜ ਹੈ।ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪਿਛਲੇ ਮਹੀਨੇ ਕੰਮਕਾਜ ਨੂੰ ਸੰਭਾਲਦੇ ਹੋਏ ਸਪੱਸ਼ਟ ਕੀਤਾ ਸੀ ਕਿ ਜੱਜਾਂ ਦੀ ਨਿਯੁਕਤੀ ‘ਚ ਕਾਰਜਪਾਲਿਕਾ ਨੂੰ ਅਧਿਕਾਰ ਦੇਣ ਲਈ ਇਕ ਰਾਸ਼ਟਰੀ ਨਿਆਇਕ ਕਮਿਸ਼ਨ ਦੀ ਸਥਾਪਨਾ ਮੋਦੀ ਸਰਕਾਰ ਦੀ ਤਰਜ਼ੀਹ ‘ਚ ਹੈ।

WRITTEN BY