ਚੋਰਾਂ ਲੁਟੇਰਿਆਂ ਦੇ ਹੌਸਲੇ ਬੁਲੰਦ ਪੁਲਸ ਪ੍ਰਸ਼ਾਸਨ ਸੁਸਤ
ਕਾਦੀਆਂ, 20 ਫਰਵਰੀ (ਗੁਰਦਿਲਬਾਗ ਸਿੰਘ)- ਕਾਦੀਆਂ ਸ਼ਹਿਰ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਲੁੱਟਾਂ ਖੋਹਾਂ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਸ਼ਹਿਰ ਦੇ ਅੰਦਰ ਚੋਰਾਂ ਲੁਟੇਰਿਆਂ ਦੇ ਹੌਸਲੇ ਕਾਫੀ ਬੁਲੰਦ ਨਜ਼ਰ ਆ ਰਹੇ ਹਨ ।ਇਸੇ ਤਰ੍ਹਾਂ ਹੀ ਦੇਰ ਸ਼ਾਮ ਨੂੰ ਬੱਸ ਸਟੈਂਡ ਕਾਦੀਆਂ ਪੀਰ ਬਾਬਾ ਲੱਖ ਦਾਤਾ ਸ੍ਰੀ ਦਰਬਾਰ ਦੇ ਬਾਹਰੋਂ ਇੱਕ ਲੁਟੇਰੀ ਔਰਤ ਵੱਲੋਂ ਔਰਤ ਦਾ ਪਰਸ ਖੋਹ ਕੇ ਫ਼ਰਾਰ ਹੋਣ ਦੀ ਖ਼ਬਰ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਔਰਤ ਬਲਵਿੰਦਰ ਕੌਰ ਪਤਨੀ ਗੁਰਮੇਜ ਸਿੰਘ ਵਾਸੀ ਪਿੰਡ ਬੁੱਟਰ ਕਲਾਂ ਨੇ ਦੱਸਿਆ ਕਿ ਉਹ ਆਪਣੀ ਬੇਟੀ ਤੇ ਬੇਟੇ ਨਾਲ ਬਾਜ਼ਾਰ ਵਿੱਚ ਸਾਮਾਨ ਲੈਣ ਲਈ ਆਏ ਹੋਏ ਸਨ ਤਾਂ ਸਾਮਾਨ ਲੈ ਕੇ ਜਦੋਂ ਉਹ ਨੇੜੇ ਬੱਸ ਸਟੈਂਡ ਦੇ ਕੋਲ ਪੀਰ ਬਾਬਾ ਲੱਖ ਦਾਤਾ ਦਰਬਾਰ ਦੇ ਬਾਹਰ ਜੇਠੇ ਵੀਰਵਾਰ ਦੌਰਾਨ ਲੱਗੇ ਲੰਗਰ ਨੂੰ ਖਾ ਰਹੇ ਸਨ ਤਾਂ ਇੱਕ ਔਰਤ ਉਨ੍ਹਾਂ ਦੀ ਕੋਟੀ ਦੀ ਜੇਬ ਵਿੱਚੋਂ ਝਪੱਟਾ ਮਾਰ ਕੇ ਪਰਸ ਖੋਹ ਕੇ ਫਰਾਰ ਹੋ ਗਏ ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਪਰਸ ਵਿੱਚ ਕਰੀਬ ਅੱਠ ਹਜ਼ਾਰ ਰੁਪਏ ਅਤੇ ਘਰ ਦੀਆਂ ਚਾਬੀਆਂ ਅਤੇ ਹੋਰ ਜ਼ਰੂਰੀ ਸਾਮਾਨ ਸੀ ।ਉਧਰ ਦੂਜੇ ਪਾਸੇ ਉਕਤ ਲੁਟੇਰੀ ਔਰਤ ਦੀ ਸਾਰੀ ਵੀਡੀਓ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ।ਜੇਕਰ ਜੋ ਕਿਹਾ ਕਿ ਕਾਦੀਆਂ ਦੇ ਕੁਝ ਦਿਨ ਪਹਿਲਾਂ ਮੁਹੱਲਾ ਅਕਾਲਗੜ੍ਹ ਵਿਖੇ ਦਿਨ ਦਿਹਾੜੇ ਮੋਟਰਸਾਈਕਲ ਲੁਟੇਰਿਆਂ ਵੱਲੋਂ ਚੋਰੀ ਕੀਤਾ ਗਿਆ ਅਤੇ ਉਸੇ ਦਿਨ ਹੀ ਸ਼ਾਮ ਨੂੰ ਬੁਟਰ ਰੋਡ ਤੋਂ ਦੁਕਾਨ ਦੇ ਬਾਹਰੋਂ ਸਪਲੈਂਡਰ ਮੋਟਰਸਾਈਕਲ ਲੁਟੇਰਿਆਂ ਵੱਲੋਂ ਚੋਰੀ ਕਰਨ ਇਸ ਦਾ ਮਾਮਲਾ ਸਾਹਮਣੇ ਆ ਸੀ ਅਤੇ ਇਸ ਤੋਂ ਪਹਿਲਾਂ ਵੀ ਸ਼ਹਿਰ ਕਾਦੀਆਂ ਨੇ ਅੰਦਰ ਕਈ ਲੁੱਟਾਂ ਖੋਹਾਂ ਤੇ ਚੋਰੀਆਂ ਦੇ ਮਾਮਲੇ ਸਾਹਮਣੇ ਆਏ ਹਨ ।ਜਿਸ ਨੂੰ ਦੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ਹਿਰ ਦੇ ਅੰਦਰ ਚੋਰਾਂ ਦੇ ਹੌਂਸਲੇ ਬੁਲੰਦ ਅਤੇ ਪੁਲਸ ਪ੍ਰਸ਼ਾਸਨ ਸੁਸਤ ਦਿਖਾਈ ਦੇ ਰਿਹਾ ਹੈ ।ਇਸ ਤੋਂ ਪਹਿਲਾਂ ਸ਼ਹਿਰ ਕਾਦੀਆਂ ਦੇ ਅੰਦਰ ਕੁਝ ਦਿਨ ਪਹਿਲਾਂ ਪਿਸਤੌਲ ਦੀ ਨੋਕ ਤੇ ਦੋ ਲੁੱਟ ਦੀਆਂ ਵਾਰਦਾਤਾਂ ਨੂੰ ਲੁਟੇਰਿਆਂ ਵੱਲੋਂ ਅੰਜਾਮ ਦਿੱਤਾ ਗਿਆ ।ਜਿਸ ਨਾਲ ਸ਼ਹਿਰ ਵਾਸੀਆਂ ਦੇ ਵਿਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ ਪਰ ਇੱਥੇ ਬਾਵਜੂਦ ਵੀ ਸ਼ਹਿਰ ਦੇ ਅੰਦਰ ਲੁੱਟਾਂਖੋਹਾਂ ਤੇ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ।ਸ਼ਹਿਰ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਮੰਗ ਕੀਤੀ ਕਿ ਸ਼ਹਿਰ ਦੇ ਅੰਦਰ ਹੋ ਰਹੀਆਂ ਚੋਰੀਆਂ ਤੇ ਲੁੱਟਾਂ ਖੋਹਾਂ ਨੂੰ ਰੋਕਣ ਲਈ ਪੁਲਿਸ ਦੀ ਗਸ਼ਤ ਨੂੰ ਤੇਜ਼ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮਿਆਂ ਵਿੱਚ ਇਨ੍ਹਾਂ ਚੋਰੀਆਂ ਨੂੰ ਰੋਕਿਆ ਜਾ ਸਕੇ ਅਤੇ ਸ਼ਹਿਰ ਵਾਸੀ ਬੇਖੌਫ ਹੋ ਕੇ ਆਪਣਾ ਕਾਰੋਬਾਰ ਕਰ ਸਕਣ।