Skip to content
Independent perspectives. Global stories.
BREAKING

ਵਿਸ਼ਾਲ ਸਿੱਕਾ ਇਨਫੋਸਿਸ ਦੇ ਨਵੇਂ ਸੀ.ਈ.ਓ.਼

Share this story

Page-1_22 ਨਵੀਂ ਦਿੱਲੀ, 12 ਜੂਨ (ਪੀ. ਟੀ)- ਇਨਫੋਸਿਸ ਦੇ ਨਵੇਂ ਸੀ.ਈ.ਓ. ਅਤੇ ਐਮ. ਡੀ. ਵਿਸ਼ਾਲ ਸਿ¤ਕਾ ਹੋਣਗੇ। ਉਹ ਅਗਸਤ ‘ਚ ਆਪਣਾ ਅਹੁਦਾ ਸੰਭਾਲਣਗੇ। ਨਾਲ ਹੀ ਇਨਫੋਸਿਸ ਨੇ ਯੂ.ਬੀ. ਪ੍ਰਵੀਨ ਰਾਵ ਨੂੰ ਤਰੱਕੀ ਦੇ ਕੇ ਸੀ. ਓ. ਓ. ਬਣਾਇਆ ਹੈ। 47 ਸਾਲ ਦੇ ਸਿੱਕਾ ਇਸ ਤੋਂ ਪਹਿਲਾਂ ਆਈ. ਟੀ. ਕੰਸਲਟਿੰਗ ਕੰਪਨੀ ਐਸ. ਪੀ. ਦੇ ਬੋਰਡ ਮੈਂਬਰ ਰਹਿ ਚੁੱਕੇ ਹਨ। ਉਨ੍ਹਾਂ ਨੇ ਕੁਝ ਦਿਨ ਪਹਿਲਾ ਹੀ ਜਰਮਨ ਕੰਪਨੀ ਦੇ ਬੋਰਡ ਤੋਂ ਅਸਤੀਫਾ ਦਿੱਤਾ ਸੀ। ਇਨਫੋਸਿਸ ‘ਚ ਕਾਫੀ ਵੱਡੇ ਬਦਲਾਅ ਹੋਣ ਵਾਲੇ ਹਨ। ਇਸ ਮਹੀਨੇ 14 ਜੂਨ ਨੂੰ ਨਾਰਾਇਣ ਮੂਰਤੀ ਕੰਪਨੀ ਦੇ ਐਗਜੀਕਿਊਟਿਵ ਚੇਅਰਮੈਨ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਅਤੇ ਉਹ 11 ਅਕਤੂਬਰ ਨੂੰ ਕੰਪਨੀ ਦੇ ਚੇਅਰਮੈਨ ਅਮੇਰਿਟਸ ਹੋਣਗੇ।

WRITTEN BY