Skip to content
Independent perspectives. Global stories.
BREAKING

ਠੰਡਲ ਨੇ ਕੈਬਨਿਟ ਮੰਤਰੀ ਵਜੋਂ ਅਹੁਦਾ ਸੰਭਾਲਿਆ

Share this story

Page-1_13 ਚੰਡੀਗੜ੍ਹ, 12 ਜੂਨ (ਪੀ. ਟੀ)-  ਪੰਜਾਬ ਸਰਕਾਰ ਸੂਬੇ ਦੀ ਅਮੀਰ ਸ¤ਭਿਆਚਾਰ ਵਿਰਾਸਤ ਨੂੰ ਸਾਂਭਣ ਲਈ ਯਤਨਸ਼ੀਲ ਹੈ ਅਤੇ ਇਸ ਲਈ ਸੂਬਾ ਸਰਕਾਰ ਵ¤ਲੋਂ ਮਿਲ ਕੇ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਇਹ ਗ¤ਲ ਪੰਜਾਬ ਕੈਬਨਿਟ ਵਿ¤ਚ ਨਵੇਂ ਸ਼ਾਮਲ ਹੋਏ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਖੇਤਰ ਦੀਆਂ ਪ੍ਰਸਿ¤ਧ ਹਸਤੀਆਂ ਦੀ ਮੌਜੂਦਗੀ ਵਿ¤ਚ ਅ¤ਜ ਪੰਜਾਬ ਸਿਵਲ ਸਕ¤ਤਰੇਤ ਵਿਖੇ ਜੇਲ੍ਹ, ਸੈਰ ਸਪਾਟਾ, ਸ¤ਭਿਆਚਾਰ ਤੇ ਪ੍ਰਿੰਟਿੰਗ ਸਟੇਸ਼ਨਰੀ ਮੰਤਰੀ ਵਜੋਂ ਅਹੁਦਾ ਸੰਭਾਲਦਿਆਂ ਕਹੀ।ਸ. ਠੰਡਲ ਨੇ ਕਿਹਾ ਕਿ ਸੂਬੇ ਵਿ¤ਚ ਸੈਰ ਸਪਾਟਾ ਲਈ ਸੰਭਾਵਿਤ ਸ¤ਭਿਆਚਾਰਕ ਤੇ ਵਿਰਾਸਤੀ ਸਥਾਨਾਂ ਦੀ ਭਾਲ ਕਰ ਕੇ ਇਨ੍ਹਾਂ ਨੂੰ ਪ੍ਰਸਿ¤ਧ ਸੈਲਾਨੀ ਕੇਂਦਰ ਵਜੋਂ ਸਥਾਪਤ ਕਰਨਾ ਉਨ੍ਹਾਂ

ਦੀ ਪਹਿਲ ਹੋਵੇਗੀ। ਉਨ੍ਹਾਂ ਕਿਹਾ ਕਿ ਜੇਲ੍ਹਾਂ ਦੇ ਢਾਂਚੇ ਨੂੰ ਸੁਧਾਰ ਕੇ ਇਨ੍ਹਾਂ ਨੂੰ ਹੋਰ ਬਿਹਤਰ ਰਹਿਣ ਲਈ ਬਣਾਇਆ ਜਾਵੇਗਾ।
ਇਸ ਮੌਕੇ ਸੰਸਦ ਮੈਂਬਰ ਸ. ਪ੍ਰੇਮ ਸਿੰਘ ਚੰਦੂਮਾਜਰਾ ਤੇ ਸ. ਸ਼ੇਰ ਸਿੰਘ ਘੁਬਾਇਆ, ਸਾਬਕਾ ਮੰਤਰੀ ਸ. ਸਰਵਣ ਸਿੰਘ ਫਿਲੌਰ, ਮੁ¤ਖ ਸੰਸਦੀ ਸਕ¤ਤਰ ਸ੍ਰੀ ਪ੍ਰਕਾਸ਼ ਚੰਦ ਗਰਗ ਤੇ ਸੰਤ ਬਲਬੀਰ ਸਿੰਘ ਘੁੰਨਸ, ਵਿਧਾਇਕ ਸ. ਦਰਸ਼ਨ ਸਿੰਘ ਸ਼ਿਵਾਲਿਕ, ਸ੍ਰੀਮਤੀ ਸੀਮਾ ਕੁਮਾਰੀ ਤੇ ਸ੍ਰੀਮਤੀ ਰਾਜਵਿੰਦਰ ਕੌਰ, ਪ੍ਰਮੁ¤ਖ ਸਕ¤ਤਰ, ਜੇਲ੍ਹਾ ਸ੍ਰੀ ਸੰਜੇ ਕੁਮਾਰ, ਸਕ¤ਤਰ, ਸ¤ਭਿਆਚਾਰ ਮਾਮਲੇ ਤੇ ਸੈਰ ਸਪਾਟਾ ਸ੍ਰੀਮਤੀ ਰਾਜੀ ਪੀ. ਸ੍ਰੀਵਾਸਤਵਾ, ਸਕ¤ਤਰ, ਪ੍ਰਿਟਿੰਗ ਤੇ ਸਟੇਸ਼ਨਰੀ ਸ੍ਰੀ ਐਸ. ਆਰ. ਲ¤ਧੜ, ਆਨੰਦਪੁਰ ਸਾਹਿਬ ਫਾਊਂਡੇਸ਼ਨ ਦੇ ਸੀ.ਈ.ਓ. ਸ੍ਰੀ ਕਰਮਜੀਤ ਸਰ੍ਹਾਂ, ਏ.ਡੀ.ਜੀ.ਪੀ. ( ਜੇਲ੍ਹਾਂ) ਸ੍ਰੀ ਰਾਜਪਾਲ ਮੀਨਾ, ਡਾਇਰੈਕਟਰ, ਸ¤ਭਿਆਚਾਰ ਮਾਮਲੇ ਤੇ ਸੈਰ ਸਪਾਟਾ ਸ੍ਰੀ ਨਵਜੋਤ ਪਾਲ ਸਿੰਘ, ਕੰਟਰੋਲਰ, ਪ੍ਰਿੰਟਿੰਗ ਤੇ ਸਟੇਸ਼ਨਰੀ ਅਤੇ ਵਧੀਕ ਡਾਇਰੈਕਟਰ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਸ੍ਰੀ ਗੁਰਵਰਿਆਮ ਸਿੰਘ, ਬੀ.ਸੀ. ਕਮਿਸ਼ਨ ਦੇ ਮੈਂਬਰ ਸ੍ਰੀ ਗੁਰਮੀਤ ਸਿੰਘ ਜੌੜਾ, ਸ਼੍ਰੋਮਣੀ ਅਕਾਲੀ ਦਲ ਦੇ ਮੁ¤ਖ ਦਫਤਰ ਦੇ ਸਕ¤ਤਰ ਸ੍ਰੀ ਤਾਰਾ ਸਿੰਘ ਤੇ ਜਥੇਦਾਰ ਸ੍ਰੀ ਅਮਰੀਕ ਸਿੰਘ ਮੁਹਾਲੀ ਆਦਿ ਹਾਜ਼ਰ ਸਨ।

WRITTEN BY