Skip to content
Independent perspectives. Global stories.
BREAKING

ਪਟਨਾ ਦੇ ਹਸਪਤਾਲ ‘ਚ ਗੈਸ ਲੀਕ

Share this story

ਨਵੀਂ ਦਿੱਲੀ, 19 ਜੁਲਾਈ (ਪੀ. ਟੀ.)-ਪਟਨਾ ਦੇ ਪੀ. ਐਮ. ਸੀ. ਐਚ. ਹਸਪਤਾਲ ‘ਚ ਅਚਾਨਕ ਹੋਈ ਗੈਸ ਲੀਕ ਨਾਲ ਅੱਜ ਹਫੜਾ-ਦਫੜੀ ਮੱਚ ਗਈ। ਜ਼ਹਿਰੀਲੇ ਮਿਡ-ਡੇ ਮੀਲ ਖਾਣ ਨਾਲ ਬਿਮਾਰ ਹੋਏ ਬੱਚੇ ਇਸੇ ਪਟਨਾ ਮੈਡੀਕਲ ਕਾਲਜ ਹਸਪਤਾਲ ‘ਚ ਦਾਖਲ ਹਨ। ਇਥੇ ਇਕ ਏ. ਸੀ. ਵਿਚੋਂ ਗੈਸ ਲੀਕ ਹੋਣ ਤੋਂ ਬਾਅਦ ਹਫੜਾ-ਦਫੜੀ ਮਚ ਗਈ ਤੇ ਪੀੜਤ ਬੱਚਿਆਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਲੈ ਕੇ ਹਸਪਤਾਲ ‘ਚੋਂ ਬਾਹਰ ਨਿਕਲ ਗਏ। ਇਸ ਹਾਦਸੇ ‘ਚ ਕੋਈ ਜਾਨ ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ।

WRITTEN BY