Skip to content
Independent perspectives. Global stories.
BREAKING

ਸਾਬਕਾ ਰੇਲ ਮੰਤਰੀ ਦੇ ਭਾਣਜੇ ਦੀ ਜ਼ਮਾਨਤ ਅਰਜ਼ੀ ‘ਤੇ ਨੋਟਿਸ

Share this story

ਨਵੀਂ ਦਿੱਲੀ, 19 ਜੁਲਾਈ (ਪੀ. ਟੀ.)-ਦਿੱਲੀ ਹਾਈ ਕੋਰਟ ਨੇ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਦੇ ਭਾਣਜੇ ਵਿਜੇ ਸਿੰਗਲਾ ਤੇ 3 ਹੋਰਾਂ ਦੀ 10 ਕਰੋੜ ਰੁਪਏ ਦੇ ਰਿਸ਼ਵਤ ਮਾਮਲੇ ‘ਚ ਜ਼ਮਾਨਤ ਅਰਜ਼ੀਆਂ ‘ਤੇ ਸੀ. ਬੀ. ਆਈ. ਨੂੰ ਨੋਟਿਸ ਜਾਰੀ ਕਰਕੇ ਉਸ ਦਾ ਜਵਾਬ ਮੰਗਿਆ ਹੈ। ਜੱਜ ਹਿਮਾ ਕੋਹਲੀ ਨੇ ਸਿੰਗਲਾ, ਰੇਲ ਬੋਰਡ ਦੇ ਮੁਅੱਤਲ ਮੈਂਬਰ ਮਹੇਸ਼ ਕੁਮਾਰ, ਬੈਂਗਲੁਰੂ ਸਥਿਤ ਜੀ. ਜੀ. ਟ੍ਰਾਨਿਕਸ ਇੰਡੀਆ ਪ੍ਰਾਈਵੇਟ ਲਿਮਿਟਿਡ ਦੇ ਜਨਰਲ ਮੈਨੇਜਰ ਨਰਾਇਣ ਰਾਓ ਮੰਜੂਨਾਥ ਤੇ ਸੰਦੀਪ ਗੋਇਲ ਦੀਆਂ ਜ਼ਮਾਨਤ ਅਰਜ਼ੀਆਂ ‘ਤੇ ਨਟਿਸ ਜਾਰੀ ਕਰਕੇ 30 ਅਗਸਤ ਨੂੰ ਜਵਾਬ ਮੰਗਿਆ ਹੈ। ਚਾਰਾਂ ਦੋਸ਼ੀਆਂ ਦੇ ਵਕੀਲਾਂ ਨੇ ਅਦਾਲਤ ‘ਚ ਦੱਸਿਆ ਕਿ ਇਸ ਮਾਮਲੇ ‘ਚ ਗ੍ਰਿਫਤਾਰੀ ਦੇ 60 ਦਿਨਾ ਦੇ ਅੰਦਰ ਦੋਸ਼ ਪੱਤਰ ਦਾਖਿਲ ਕੀਤੇ ਜਾ ਚੁੱਕੇ ਹਨ ਤੇ ਜਾਂਚ ਲਈ ਕੁਝ ਬਾਕੀ ਨਹੀਂ ਰਿਹਾ ਹੈ, ਇਸ ਲਈ ਦੋਸ਼ੀ ਜ਼ਮਾਨਤ ਦੇ ਹੱਕਦਾਰ ਹਨ।

WRITTEN BY