Skip to content
Independent perspectives. Global stories.
BREAKING

ਐਕਸਿਸ ਬੈਂਕ ਦਾ ਸੇਲਜ਼ ਅਫ਼ਸਰ ਠੱਗੀਆਂ ਮਾਰਨ ਦੇ ਮਾਮਲੇ ‘ਚ ਕਾਬੂ

Share this story

ਨਾਭਾ, 29 ਜਨਵਰੀ (ਸਿਕੰਦਰ ਸਿੰਘ)- ”ਆਪਣੇ ਪੈਸੇ ਨੂੰ ਸੰਭਾਲਣ ਦੇ ਮਾਮਲੇ ‘ਚ ਆਮ ਲੋਕਾਂ ਦਾ ਭਰੋਸਾ ਬੈਂਕਾਂ ‘ਤੇ ਹੁੰਦਾ ਹੈ ਪਰ ਜਦੋਂ ਬੈਂਕਾਂ ਦੇ ਕੁਝ ਮੁਲਾਜਮਾਂ ਵੱਲੋਂ ਹੀ ਲੋਕਾਂ ਨਾਲ ਠੱਗੀਆਂ ਸ਼ੁਰੂ ਹੋ ਜਾਣ ਤਾਂ ‘ਵਾੜ ਹੀ ਖੇਤ ਨੂੰ ਖਾਵੇ’ ਵਾਲੀ ਗੱਲ ਸਾਬਤ ਹੋਣ ਲੱਗਦੀ ਹੈ। ਪਰੰਤੂ ਪਟਿਆਲਾ ਪੁਲਿਸ ਦੇ ਸਾਇਬਰ ਸੈਲ ਨੇ ਕਰੈਡਿਟ ਕਾਰਡ ਰਾਹੀਂ ਆਨ ਲਾਇਨ ਠੱਗੀਆਂ ਮਾਰਨ ਵਾਲੇ ਐਕਸਿਸ ਬੈਂਕ ਦੇ ਦੋ ਮੁਲਾਜਮਾਂ ਨੂੰ ਕਾਬੂ ਕਰਕੇ ਠੱਗੀਆਂ ਦੇ ਅਜਿਹੇ ਹੀ ਇੱਕ ਗੋਰਖ ਧੰਦੇ ਦਾ ਪਰਦਾਫ਼ਾਸ਼ ਕੀਤਾ ਹੈ।” ਇਹ ਪ੍ਰਗਟਾਵਾ ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਸ. ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਐਕਸਿਸ ਬੈਂਕ ਦੇ ਸੇਲਜ ਅਫ਼ਸਰ ਅਤੇ ਐਕਸਿਸ ਬੈਂਕ ਦੇ ਹੀ ਇਕ ਸਾਬਕਾ ਮੁਲਾਜਮ ਕੋਲੋਂ 49 ਮੋਬਾਇਲ ਸਿੰਮ, 7 ਮੋਬਾਇਲ, ਕਰੀਬ ਸਾਢੇ 4 ਲੱਖ ਦਾ ਸੋਨਾ, 40 ਹਜਾਰਦੀ ਨਗ਼ਦੀ, ਇਕ ਸਕਾਰਪਿਉ ਗੱਡੀ ਬਰਾਮਦ ਕਰਨ ਸਮੇਤ ਇੱਕ ਜਣੇ ਦੇ ਬੈਂਕ ਖਾਤੇ ‘ਚ ਪਈ 03 ਲੱਖ ਰੁਪਏ ਦੀ ਰਕਮ ਫ਼ਰੀਜ ਕਰਵਾਉਣ ‘ਚ ਸਫ਼ਲਤਾ ਹਾਸਲ ਕੀਤੀ ਹੈ।

WRITTEN BY