Skip to content
Independent perspectives. Global stories.
BREAKING

ਪਟਿਆਲਾ ਵਿਖੇ ਸਮੂਹ ਸਾਂਝੀਆਂ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਵਿਰੁੱਧ ਜਬਰਦਸਤ ਮੁਜ਼ਾਹਰਾ : ਪ੍ਰੋ: ਮੋਹਿੰਦਰਪਾਲ, ਸ: ਈਸਾਪੁਰੀ, ਕਸ਼ਮੀਰੀ, ਜਥੇ. ਭੁੱਲਰ

Share this story

ਪਟਿਆਲਾ, 29 ਜਨਵਰੀ (ਪ੍ਰੇਮ ਵਧਵਾ)- ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ, ਭਾਰਤੀ ਮੁਕਤੀ ਪਾਰਟੀ ਬਾਮਸੇਫ, ਮੁਲਾਜ਼ਮ ਯੂਨੀਅਨ, ਦੋਧੀ ਯੂਨੀਅਨ, ਸਮੂਹ ਜਥੇਬੰਦੀਆਂ, ਮਜ਼ਦੂਰ ਯੂਨੀਅਨ, ਸਮਾਜਿਕ ਜਥੇਬੰਦੀਆਂ, ਸਾਰੇ ਸਕੂਲ, ਕਾਲਜ ਪੂਰੀ ਤਰ੍ਹਾਂ ਬੰਦ ਰੱਖੇ। ਸ਼ਾਹੀ ਸ਼ਹਿਰ ਪਟਿਆਲਾ ਦੇ ਬੱਸ ਸਟੈਂਡ ਦੇ ਸਾਹਮਣੇ ਡਾ. ਬਾਬਾ ਅੰਬੇਦਕਰ ਸਾਹਿਬ ਜੀ ਦੇ ਬੁੱਤ ਤੋਂ ਬਜ਼ਾਰਾਂ ਵਿੱਚੋਂ ਹੁੰਦੇ ਹੋਏ ਸ਼ਹਿਰ ਦੀਆਂ ਹੋਰ ਥਾਵਾਂ ਤੇ ਹੁੰਦਾ ਹੋਇਆ ਆਖ਼ਿਰ ਫੁਹਾਰਾ ਚੌਂਕ ਵਿਖੇ ਪਹੁੰਚਿਆ। ਇੱਥੇ ਕੁਝ ਦੇਰ ਲਈ ਧਰਨਾ ਦੇ ਕੇ ਧਰਨਾ ਦਿੱਤਾ। ਮੋਦੀ ਹਕੂਮਤ ਵੱਲੋਂ ਬਣਾਏ ਕਾਲੇ ਕਾਨੂੰਨ ਦਾ ਵਿਰੋਧ ਕੀਤਾ। ਮੋਦੀ ਹਕੂਮਤ, ਬੀਜੇਪੀ – ਆਰ.ਐਸ.ਐਸ. ਵੱਲੋਂ ਘੱਟ ਗਿਣਤੀ ਕੌਮਾਂ ‘ਤੇ ਹਿੰਦੂਤਵ
ਦਾ ਜ਼ਬਰੀ ਕੁਹਾੜਾ ਚਲਾਉਣ ਦੇ ਅਮਲ ਹੋ ਰਹੇ ਹਨ ਅਤੇ ਸਭਨਾਂ ਨੂੰ ਹਿੰਦੂ ਰਾਸ਼ਟਰ ਅਤੇ ਹਿੰਦੂਆਂ ‘ਚ ਸਮੇਟਣ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਇਸ ਸੋਚ ਅਧੀਨ ਨਾਗਰਿਕਤਾ ਸੋਧ ਬਿੱਲ, ਕੌਮੀ ਨਾਗਰਿਕਤਾ ਅਤੇ ਕੌਮੀ ਜਨਸੰਖਿਆ ਰਜਿਸਟਰ ਆਦਿ ਕਾਨੂੰਨ, ਹਿੰਦੂਤਵ ਸੋਚ ਨੂੰ ਜ਼ਬਰੀ ਸਮੁੱਚੀਆਂ ਘੱਟ ਗਿਣਤੀ ਕੌਮਾਂ ‘ਤੇ ਲਾਗੂ ਕਰਕੇ ਹਿੰਦੂ ਰਾਸ਼ਟਰ ਨੂੰ ਅਮਲੀ ਰੂਪ ਦੇਣ ਲਈ ਬਣਾਏ ਗਏ ਹਨ। ਇਸ ਮੌਕੇ ਤੇ ਅਮਨ ਪਸੰਦ ਲੋਕਾਂ ਵੱਲੋਂ ਪਟਿਆਲਾ ਵਿਖੇ ਰੋਸ ਮਾਰਚ ਕੱਢ ਕੇ ਸਫਲ ਬਣਾਉਣ ਲਈ ਸਹਿਯੋਗ ਦਿੱਤਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮਾਰਚ ਦੀ ਅਗਵਾਈ ਦੇ ਜਨਰਲ ਸਕੱਤਰ ਪ੍ਰੋ: ਮੋਹਿੰਦਰਪਾਲ ਸਿੰਘ, ਬੀ.ਐਮ.ਪੀ. ਦੇ ਪੰਜਾਬ ਦੇ ਪ੍ਰਧਾਨ ਸ: ਕੁਲਦੀਪ ਸਿੰਘ ਈਸਾਪੁਰੀ, ਹਰਭਜਨ ਸਿੰਘ ਕਸ਼ਮੀਰੀ, ਜਿਲ੍ਹਾ ਪ੍ਰਧਾਨ ਜਥੇ: ਬਲਕਾਰ ਸਿੰਘ ਭੁੱਲਰ ਆਦਿ ਆਗੂਆਂ ਨੇ ਕੀਤੀ। ਇਸ ਮੌਕੇ ਤੇ ਆਗੂਆਂ ਦੇ ਨਾਲ ਹਰਦੀਪ ਸਿੰਘ ਸਹਿਜਪੁਰਾ, ਰਾਜਪਾਲ ਸਿੰਘ ਭਿੰਡਰ, ਬੀ.ਐਮ.ਪੀ. ਦੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਖੁੱਡਾ, ਜਗੀਰ ਸਿੰਘ, ਜਗਦੀਸ਼ ਸਿੰਘ ਘਨੌਰ, ਕਿਰਪਾਲ ਸਿੰਘ ਰਾਏਪੁਰ, ਸੂਬੇਦਾਰ ਕਰਮ ਸਿੰਘ ਮੋਹੀਕਲਾਂ, ਗੁਰਸੇਵਕ ਸਿੰਘ, ਸਤਨਾਮ ਸਿੰਘ ਭੈਣੀ, ਗੁਰਵਿੰਦਰ ਸਿੰਘ ਚੁਹਟ, ਜਗਤਾਰ ਸਿੰਘ ਜੋਗੀਪੁਰ, ਰਣਜੀਤ ਸਿੰਘ ਗਿੱਲ, ਸੂਰਤ ਸਿੰਘ, ਸਾਧਾ ਸਿੰਘ, ਕੁਲਵੰਤ ਸਿੰਘ ਪਾਤੜਾਂ, ਬਲਵਿੰਦਰ ਸਿੰਘ ਚੀਮਾ ਆਦਿ ਆਗੂ ਅਤੇ ਵਰਕਰਜ਼ ਸ਼ਾਮਿਲ ਸਨ।

WRITTEN BY