ਲੁਧਿਆਣਾ, 27 ਜਨਵਰੀ (ਜਸਪਾਲ ਅਰੋੜਾ)- 71 ਵੇ ਗਣਤੰਤਰ ਦਿਵਸ ਮੌਕੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਸਮਾਗਮ ਕਰਵਾਇਆ ਗਿਆ ਜਿਥੇ ਪੰਜਾਬ ਦੀ ਕੈਬਨਿਟ ਮੰਤਰੀ ਅਰੁਣਾ ਚੋਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਦੌਰਾਨ ਪੁਲਸ ਵਿਭਾਗ ਵਿਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚੋਂ ਨਜਾਇਜ ਸ਼ਰਾਬ ਦੀ ਭਾਰੀ ਖੇਪ ਬਰਾਮਦ ਕਰਨ ਵਾਲੇ ਈਸ਼ਵਰ ਕਲੋਨੀ ਚੌਕੀਂ ਮੁਖੀ ਸੁਰਜੀਤ ਸਿੰਘ ਸੈਣੀ ਨੂੰ ਵੀ ਕੈਬਨਿਟ ਮੰਤਰੀ ਅਰੁਣਾ ਚੋਧਰੀ ਨੇ ਪ੍ਰਸ਼ੰਸਾ ਪੱਤਰ ਅਤੇ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਓਹਨਾ ਦੀ ਪਿੱਠ ਥੱਪ ਥੱਪਾਈ ਇਸ ਮੌਕੇ ਵਿਧਾਇਕ ਸੰਜੇ ਤਲਵਾੜ, ਡੀ ਸੀ ਪ੍ਰਦੀਪ ਅਗਰਵਾਲ, ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਮੌਜੂਦ ਸਨ ਜਿਕਰਯੋਗ ਹੈ ਕਿ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਈਸ਼ਵਰ ਚੌਕੀਂ ਮੁਖੀ ਸੁਰਜੀਤ ਸਿੰਘ ਸੈਣੀ ਨੇ ਪਿਛਲੇ ਦਿਨੀ ਆਪਣੇ ਇਲਾਕੇ ਚ ਛਾਪੇਮਾਰੀ ਦੌਰਾਨ 1 ਹਜਾਰ ਨਜਾਇਜ ਸ਼ਰਾਬ ਦੀ ਪੇਟੀਆ ਬਰਾਮਦ ਕੀਤੀਆਂ ਸਨ ਅਤੇ 3 ਭਗੌੜੇ ਗ੍ਰਿਫ਼ਤਾਰ ਕੀਤੇ ਸਨ ਜਿਸ ਦੇ ਚਲਦੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਗਣਤੰਤਰ ਦਿਵਸ ਮੌਕੇ ਚੌਕੀਂ ਮੁਖੀ ਸੁਰਜੀਤ ਸਿੰਘ ਸੈਣੀ ਨੂੰ ਸਨਮਾਨ ਚਿੰਨ੍ਹ ਦੇਣ ਲਈ ਨਾਮ ਰਿਕਮੰਡ ਕੀਤਾ ਸੀ।
ਨਾਜਾਇਜ਼ ਸ਼ਰਾਬ ਦੀ ਖੇਪ ਫੜਨ ਵਾਲਾ ਚੌਕੀਂ ਮੁਖੀ ਸਨਮਾਨਿਤ



