ਪਟਿਆਲਾ, 27 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਦੇ ਸੀ.ਐਮ.ਡੀ. ਇੰਜੀ: ਬਲਦੇਵ ਸਿੰਘ ਸਰਾਂ ਨੇ 71ਵੇਂ ਗਣਤੰਤਰ ਦਿਵਸ ਮੌਕੇ ਕਾਰਪੋਰੇਸਨ ਦੇ ਮੁੱਖ ਦਫਤਰ ਵਿਖੇ ਕੋਮੀ ਝੰਡਾ ਲਹਿਰਾਇਆ ਅਤੇ ਪੀ.ਐਸ.ਪੀ.ਸੀ.ਐਲ ਦੇ ਵਿਜੀਲੈੱਸ ਅਤੇ ਸਕਿਉਰਟੀ ਵਿੰਗ ਦੀ ਟੁਕੜੀ ਤੋਂ ਗਾਰਡ ਆਫ ਆਨਰ ਲਿਆ। ਇਸ ਮੌਕੇ ਕਾਰਪੋਰੇਸਨ ਦੇ ਡਾਇਰੈਕਟਰ ਪ੍ਰਬੰਧਕੀ ਸ੍ਰੀ ਆਰ.ਪੀ. ਪਾਂਡਵ, ਇੰਜੀ: ਓ.ਪੀ.ਗਰਗ, ਡਾਇਰੈਕਟਰ ਵਣਜ, ਇੰਜੀ:ਐਨ.ਕੇ.ਸਰਮਾ, ਡਾਇਰੈਕਟਰ ਸੰਚਾਲਣ, ਇੰਜੀ: ਐਸ.ਕੇ.ਪੁਰੀ, ਡਾਇਰੈਕਟਰ ਜਨਰੇਸਨ ਅਤੇ ਸ੍ਰੀ ਜਤਿੰਦਰ ਗੋਇਲ ਡਾਇਰੈਕਟਰ ਵਿੱਤ ਆਪਣੀ ਧਰਮ ਪਤਨੀਆਂ ਸਮੇਤ ਇਸ ਗਣਤੰਤਰ ਦਿਵਸ ਦੇ ਜਸਨਾਂ ਵਿੱਚ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਰੰਗਦਾਰ ਗੁਬਾਰੇ ਛੱਡ ਕੇ ਜ.ਸਨਾਂ ਵਿੱਚ ਸਮੂਲੀਅਤ ਕੀਤੀ। ਇਸ ਮੌਕੇ ‘ਤੇ ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ ਇੰਜੀ:ਬਲਦੇਵ ਸਿੰਘ ਸਰਾਂ ਨੇ ਪੰਜਾਬ ਦੇ ਬਿਜਲੀ ਖਪਤਕਾਰਾਂ, ਕਾਰਪੋਰੇਸਨ ਡਾਇਰੈਕਟਰਜ., ਅਫਸਰ ਅਤੇ ਕਰਮਚਾਰੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਇਸ ਮੌਕੇ ਪੀ.ਐਸ.ਪੀ.ਸੀ.ਐਲ ਦੀਆਂ ਪ੍ਰਾਪਤੀਆਂ ਲਈ ਕਾਰਪੋਰੇਸ਼ਨ ਦੇ ਅਫਸਰਾਂ ਅਤੇ ਕਰਮਚਾਰੀਆਂ ਦੀਆਂ ਸੇਵਾਵਾਂ ਦੀ ਸਲਾਘਾ ਕੀਤੀ ਅਤੇ ਆਸ ਪ੍ਰਗਟ ਕੀਤੀ ਕਿ ਅਫਸਰ ਅਤੇ ਕਰਮਚਾਰੀ ਭਵਿੱਖ ਵਿੱਚ ਵੀ ਬਿਜਲੀ ਖਪਤਕਾਰਾਂ ਨੂੰ ਹੋਰ ਚੰਗੀਆਂ ਬਿਜਲੀ ਸੇਵਾਵਾਂ ਦੇਣ ਲਈ ਯਤਨਸ.ੀਲ ਰਹਿਣਗੇ। ਇੰ:ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਪੰਜਾਬ ਵਿੱਚ ਬਿਜਲੀ ਚੌਰੀ ਦੀ ਲਾਹਨਤ ਨੂੰ ਰੌਕਣ ਲਈ ਵੱਡੇ ਪੱਧਰ ਤੇ ਮੁਹਿੰਮ ਉਲੀਕੀ ਗਈ ਜਿਸ ਦੇ ਬਹੁਤ ਚੰਗੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਬੀਤੇ ਸਾਲ 1 ਜੁਲਾਈ,2019 ਨੂੰ 13606 ਮੈਗਾਵਾਟ ਬਿਜਲੀ ਦੀ ਮੰਗ ਨੂੰ ਪੂਰਾ ਕਰਕੇ ਇੱਕ ਨਵਾਂ ਇਤਿਹਾਸਕ ਰਿਕਾਰਡ ਕਾਇਮ ਕੀਤਾ ਗਿਆ?ਉਨ੍ਹਾਂ ਕਿਹਾ ਕਿ 2716 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ 206 ਮੈਗਾਵਾਟ ਸ.ਾਹਪੁਰ ਹਾਈਡਲ ਪ੍ਰੋਜੈਕਟ ਦਾ ਜੰਗੀ ਪੱਧਰ ਤੇ ਚਲ ਰਿਹਾ ਹੈ। ਇਸ ਮੌਕੇ ਤੇ ਸ੍ਰੀ ਆਰ.ਪੀ.ਪਾਂਡਵ,ਡਾਇਰੈਕਟਰ ਪ੍ਰਬੰਧਕੀ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ.ਾਂ ਨਿਰਦੇਸ.ਾਂ ਅਨੁਸਾਰ ਘਰ ਘਰ ਨੌਕਰੀ ਦੇ ਉਦੇਸ. ਨੂੰ ਲੈ ਕੇ ਪੀ.ਐਸ.ਪੀ.ਸੀ.ਐਲ ਵਲੋਂ ਸਹਾਇਕ ਲਾਇਨਮੈਨਾਂ,ਐਲ.ਡੀ.ਸੀ.ਟਾਈਪਿਸਟ, ਸਬ ਸ.ਟੇਸ.ਨ ਅਟੈੰਡੈਟ ਜੇ.ਈ ਸਿਵਲ,ਜੇ.ਈ ਇਲੈਕਟ੍ਰੀਕਲ, ਲੇਖਾ ਅਫਸਰ? ਮਾਲ ਲੇਖਾਕਾਰ ਆਦਿ ਵੱਖ ਵੱਖ ਆਸਾਮੀਆਂ ਨੂੰ ਪੁਰ ਕਰਨ ਲਈ ਭਰਤੀ ਦੀ ਪ੍ਰੀਕਿਰਿਆ ਪੁਰੀ ਕੀਤੀ ਜਾ ਰਹੀ ਹੈ?ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ ਵਲੋੱ ਪਿਛਲੇ 3 ਸਾਲਾਂ ਵਿੱਚ ਨੰਬਰ ਵੱਖ ਵੱਖ ਸ.ਹੇਣੀਆਂ ਦੇ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਪੇ ਗਏ ਹਨ ਅਤੇ ਇਸ ਤੋਂ ਇਲਾਵਾ ਕਾਰਪੋਰੇਸਨ ਦੇ ਮ੍ਰਿਤਕ ਮੁਲਾਜਮਾਂ ਦੇ ਆਸਰਿਤਾਂ ਨੂੰ ਵੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਤੇ ਕਾਰਪੋਰੇਸਨ ਦੇ ਕਰਮਚਾਰੀਆਂ ਵਲੋਂ ਇੱਕ ਰੰਗਾਰੰਗ ਪ੍ਰੋਗ੍ਰਾਮ ਪੇਸ ਕੀਤਾ ਗਿਆ ਜਿਸ ਵਿੱਚ ਦੇਸ. ਦੇ ਉਨ੍ਹਾਂ ਮਹਾਨ ਸਹੀਦਾਂ ਨੂੰ ਸਰਧਾਜਲੀ ਦਿੱਤੀ ਗਈ ਜਿਨ੍ਹਾਂ ਸਦਕਾ ਦੇਸ. ਨੂੰ ਅੱਜ ਆਜ.ਾਦੀ ਪ੍ਰਾਪਤ ਹੋਈ ਹੈ। ਇਸ ਮੌਕੇ ਤੇ ਸਟੇ ਸਕੱਤਰ ਦੀ ਭੂਮਿਕਾ ਸ੍ਰੀ ਮਨਜੀਤ ਸਿੰਘ ਚਾਹਲ,ਆਈ.ਪੀ.ਆਰ.ਓ ਨੇ ਨਿਭਾਈ।
ਪਾਵਰਕਾਮ ਦੇ ਸੀ.ਐਮ.ਡੀ. ਇੰਜੀ: ਬਲਦੇਵ ਸਿੰਘ ਸਰਾਂ ਨੇ ਗਣਤੰਤਰ ਦਿਵਸ ਮੌਕੇ ਕਾਰਪੋਰੇਸ਼ਨ ਦੇ ਮੁੱਖ ਦਫਤਰ ਵਿਖੇ ਕੌਮੀ ਝੰਡਾ ਲਹਿਰਾਇਆ



