ਸ਼ਹੀਦ ਭਗਤ ਸਿੰਘ ਨਗਰ, 27 ਜਨਵਰੀ (ਰਮੇਸ਼ ਸ਼ਰਮਾ, ਲਖਵਿੰਦਰ ਸੋਨੂੰ)- ਨੰਬਰਦਾਰ ਯੂਨੀਅਨ ਨਵਾਂਸ਼ਹਿਰ ਦੇ ਤਹਿਸੀਲ ਪ੍ਰਧਾਨ ਮੇਜਰ ਲਾਲ ਕੈਂਥ ਰਾਮਰਾਏ ਪੁਰ ਦੁਆਰਾ ਯੂਨੀਅਨ ਪ੍ਰਤੀ ਪਿੰਡ ਵਾਸੀਆ ਪ੍ਰਤੀ ਅਤੇ ਪ੍ਰਸ਼ਾਸਨ ਪ੍ਰਤੀ ਇਮਾਨਦਾਰੀ ਨਾਲ ਸੇਵਾਵਾ ਦੇਣ ਦੇ ਸਬੰਧ ਵਿੱਚ 26 ਜਨਵਰੀ ਦੇ ਮੋਕੇ ਤੇ ਮੁੱਖ ਮਹਿਮਾਨ ਟਰਾਂਸਪੋਰਟ ਮੰਤਰੀ ਰਜਿਆ ਸੁਲਤਾਨ ਅਤੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵਲੋਂ ਪ੍ਰਮਾਣ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਤੇ ਮੇਜਰ ਲਾਲ ਕੈਂਥ ਨੇ ਕਿਹਾ ਕਿ ਉਹ ਇਸੇ ਤਰ੍ਹਾਂ ਹੀ ਅਗੇ ਵੀ ਭਵਿੱਖ ਵਿੱਚ ਆਪਣੀ ਸੇਵਾਂਵਾ ਜਿਲ੍ਹਾ ਪ੍ਰਸ਼ਾਸ਼ਨ,ਯੂਨੀਅਨ ਅਤੇ ਪਿੰਡ ਵਾਸੀਆਨ ਨੂੰ ਦਿੰਦੇ ਰਹਿਣਗੇ।
ਨੰਬਰਦਾਰ ਯੂਨੀਅਨ ਦੇ ਪ੍ਰਧਾਨ ਮੇਜਰ ਲਾਲ ਕੈਂਥ 26 ਜਨਵਰੀ ‘ਤੇ ਸਨਮਾਨਿਤ



