ਕਰਾਚੀ, 7 ਜੂਨ (ਵਿਸ਼ਵ ਵਾਰਤਾ) ਅਕਸਰ ਸੁਰਖੀਆਂ ਵਿਚ ਰਹਿਣ ਵਾਲੇ ਪਾਕਿਸਤਾਨੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਸ਼ਾਦੀ ਕਰਵਾਉਣ ਜਾ ਰਹੇ ਹਨ। ਖ਼ਬਰ ਹੈ ਕਿ ਸ਼ੋਇਬ 17 ਸਾਲ ਦੀ ਇਕ ਲੜਕੀ ਨਾਲ ਵਿਆਹ ਕਰਾਉਣਗੇ, ਜੋ ਰੂਬਾਬ ਹਰਿਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਇਸ ਸਬੰਧੀ ਇਕ ਅਖ਼ਬਾਰ ਨੇ ਸ਼ੋਇਬ ਅਖ਼ਤਰ ਦੇ ਪਰਿਵਾਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਅਖ਼ਤਰ 12 ਜੂਨ ਨੂੰ ਆਪਣੇ ਜੱਦੀ ਪਿੰਡ ਰਾਵਲਪਿੰਡੀ ਜਾਣ ਵਾਲੇ ਹਨ ਅਤੇ ਸ਼ਾਦੀ ਦੀ ਤਾਰੀਖ਼ ਜੂਨ ਦੇ ਤੀਸਰੇ ਹਫ਼ਤੇ ਵਿਚ ਪੱਕੀ ਹੋਈ ਹੈ। ਇਸ ਅਖ਼ਬਾਰ ਅਨੁਸਾਰ ਮਹਿੰਦੀ 19 ਜੂਨ ਨੂੰ, ਹਰਿਪੁਰ ਦੇ ਬਿਲਾਵਲ ਹਾਲ ਤੋਂ ਰੁਖਸਤੀ 20 ਜੂਨ ਨੂੰ ਅਤੇ ਰਾਵਲਪਿੰਡੀ ਵਿਚ 22 ਜੂਨ ਨੂੰ ਵਲੀਮਾ ਆਯੋਜਿਤ ਹੋਵੇਗਾ।


