ਗੁਹਾਟੀ, 6 ਜੂਨ (ਏਜੰਸੀ)-ਆਸਾਮ ਦੇ ਕਰਬੀ ਜ਼ਿਲ੍ਹੇ ਵਿਚ ਕਰਬੀ ਪੀਪਲਜ਼ ਲਿਬਰੇਸ਼ਨ ਟਾਈਗਰਜ਼ (ਕੇ. ਪੀ. ਐਲ. ਟੀ.) ਜਥੇਬੰਦੀ ਦੇ ਅ¤ਤਵਾਦੀਆਂ ਦੇ ਨਾਲ ਹੋਏ ਮੁਕਾਬਲੇ ਵਿਚ ਇਕ ਪੁਲਿਸ ਅਧਿਕਾਰੀ ਤੇ ਜਵਾਨ ਸ਼ਹੀਦ ਹੋ ਗਿਆ। ਪੁਲਿਸ ਅਧਿਕਾਰੀ (ਕਾਨੂੰਨ ਪ੍ਰਬੰਧ) ਏ.ਪੀ. ਰਾਊਤ ਨੇ ਦ¤ਸਿਆ ਕਿ ਹੈਮਰੇਨ ਜ਼ਿਲ੍ਹਾ ਪੁਲਿਸ ਦੇ ਐਸ. ਪੀ. ਸ੍ਰੀ ਨਿਤਿਆ ਨੰਦਾ ਗੋਸਵਾਮੀ ਦਰਦ ਰਾਜ ਦੇ ਰੋਂਗਥਾਂਗ ਵਣ ਖੇਤਰ ਵਿਚ ਅ¤ਤਵਾਦੀਆਂ ਖਿਲਾਫ਼ ਇਕ ਮੁਹਿੰਮ ਦੀ ਅਗਵਾਈ ਕਰ ਰਹੇ ਸਨ ਕਿ ਅ¤ਤਵਾਦੀਆਂ ਦੇ ਵ¤ਡੇ ਦਲ ਨਾਲ ਆਹਮਣਾ-ਸਾਹਮਣਾ ਹੋ ਗਿਆ। ਅ¤ਤਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿ¤ਤੀਆਂ। ਜਿਸ ‘ਤੇ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਗੋਸਵਾਮੀ ਤੇ ਉਨ੍ਹਾਂ ਦੇ ਨਿ¤ਜੀ ਸੁਰ¤ਖਿਆ ਜਵਾਨ
ਦੀ ਮੌਤ ਹੋ ਗਈ ਜਿਨ੍ਹਾਂ ਦੀਆਂ ਲਾਸ਼ਾਂ ਅ¤ਜ ਸਵੇਰੇ ਬਰਾਮਦ ਹੋਈਆਂ। ਸ੍ਰੀ ਏ.ਪੀ. ਰਾਊਤ ਨੇ ਪੁਲਿਸ ਅਧਿਕਾਰੀ ਗੋਸਵਾਮੀ ਦੀ ਅਗਵਾਈ ਵਿਚ ਅ¤ਤਵਾਦੀਆਂ ਖਿਲਾਫ਼ ਚਲਾਏ ਆਪਰੇਸ਼ਨ ਨੂੰ ‘ਬਹਾਦਰੀ ਵਾਲੀ ਕਾਰਵਾਈ‘ ਕਰਾਰ ਦਿ¤ਤੀ। ਜ਼ਿਕਰਯੋਗ ਹੈ ਕਿ ਕਰਬੀ ਪੀਪਲਜ਼ ਲਿਬਰੇਸ਼ਨ ਟਾਈਗਰਜ਼ (ਕੇ. ਪੀ. ਐਲ. ਟੀ.) ਦੀ ਸਥਾਪਨਾ ਸਾਲ 2010 ਵਿਚ ਹੋਈ ਸੀ ਜੋ ਹੇਮਪ੍ਰੇਕ ਕਾਂਤਿਮ (ਸਵੈ-ਸਾਸ਼ਿਤ ਖੇਤਰ) ਦੀ ਮੰਗ ਕਰ ਰਿਹਾ ਹੈ। ਇਸ ਦੌਰਾਨ ਪੁਲਿਸ ਨੇ ਅ¤ਤਵਾਦੀਆਂ ਨੂੰ ਕਾਬੂ ਕਰਨ ਲਈ ਮੁਹਿੰਮ ਤੇਜ਼ ਕਰ ਦਿ¤ਤੀ ਹੈ ਤਾਂ ਜੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।



