Skip to content
Independent perspectives. Global stories.
BREAKING

ਆਪਣੇ ਪਾਰਲੀਮਾਨੀ ਹਲਕੇ ‘ਤੇ ਧਿਆਨ ਦੇਣ ਸੰਸਦ ਮੈਂਬਰ : ਮੋਦੀ

Share this story

Page-1_19 ਨਵੀਂ ਦਿ¤ਲੀ, 6 ਜੂਨ (ਪੀ. ਟੀ.)- ਸ¤ਤਾਧਾਰੀ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਸਾਵਧਾਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਉਨ੍ਹਾਂ ਨੂੰ ਜ਼ਮੀਨ ਨਾਲ ਜੁੜੇ ਰਹਿਣ ਅਤੇ ਪਾਰਟੀ ਦੀ ਕਾਰਗੁਜ਼ਾਰੀ ਜਿਸ ਨਾਲ ਇਹ ਸ¤ਤਾ ਵਿਚ ਆਈ ਹੈ ਪ੍ਰਤੀ ਅਵੇਸਲੇ ਨਾ ਹੋਣ ਲਈ ਆਖਿਆ ਹੈ। ਆਪਣੀ ਪਾਰਟੀ ਦੇ ਨਵੇਂ ਚੁਣੇ ਕਾਨੂੰਨ ਘਾੜਿਆਂ ਨੂੰ ਸਪ¤ਸ਼ਟ ਸੰਦੇਸ਼ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਹੁਣ ਭਾਜਪਾ ਵਿਰੋਧੀ ਧਿਰ ਵਿਚ ਨਹੀਂ ਹੈ, ਇਸ ਦੇ ਸੰਸਦ ਮੈਂਬਰਾਂ ਦੇ ਸਿਰ ਹੁਣ ਸਰਕਾਰ ਦਾ ਸੰਦੇਸ਼ ਹੇਠਲੇ ਪ¤ਧਰ ਤਕ ਲਿਜਾਣ ਅਤੇ ਸਰਕਾਰ ਦੇ ਪ੍ਰੋਗਰਾਮਾਂ ਨੂੰ ਉਜਾਗਰ ਕਰਨ ਦੀ ਵ¤ਡੀ ਜ਼ਿੰਮੇਵਾਰੀ ਪਈ ਹੈ। ਸੰਸਦ ਦੇ ਕੇਂਦਰੀ ਹਾਲ ਵਿਚ ਆਪਣੇ 20 ਮਿੰਟ ਦੇ ਭਾਸ਼ਣ ਵਿਚ ਸ੍ਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਲੋਕਾਂ ਨਾਲ ਹੇਠਲੇ ਪ¤ਧਰ ‘ਤੇ ਸੰਪਰਕ ‘ਚ

ਰਹਿਣ ਅਤੇ ਅਵੇਸਲੇ ਨਾ ਹੋਣ ਲਈ ਪ੍ਰੇਰਿਆ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸਦਨ ਦੀ ਕਾਰਵਾਈ ਨਿਰਵਿਘਨ ਚਲਾਉਣ ਵਿਚ ਮਦਦ ਕਰਨ ਅਤੇ ਸਦਨ ਦੀ ਸ਼ਾਨ ਬਣਾਈ ਰ¤ਖਦੇ ਹੋਏ ਸੰਸਦ ਦੇ ਇਜਲਾਸਾਂ ਵਿਚ ਸਾਰਾ ਸਮਾਂ ਹਾਜ਼ਰ ਰਹਿਣ ਲਈ ਵੀ ਕਿਹਾ। ਸੂਤਰਾਂ ਨੇ ਇਹ ਵੀ ਦ¤ਸਿਆ ਕਿ ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਮੀਡੀਆ ਨਾਲ ਪਾਰਟੀ ਦੇ ਬੁਲਾਰੇ ਵਜੋਂ ਗ¤ਲਬਾਤ ਨਾ ਕਰਨ ਸਗੋਂ ਆਪਣੇ ਇਲਾਕੇ ਅਤੇ ਹਲਕੇ ਦੇ ਮਾਮਲੇ ਉਨ੍ਹਾਂ ਨਾਲ ਉਠਾਉਣ। ਉਨ੍ਹਾਂ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਗਿਆਨ ਨਾਲ ਲੈਸ ਹੋਣ ਅਤੇ ਸੰਸਦ ਦੀ ਬਹਿਸ ਵਿਚ ਹਿ¤ਸਾ ਲੈਣ ਤੋਂ ਪਹਿਲਾਂ ਚੰਗੀ ਤਰ੍ਹਾਂ ਤਿਆਰੀ ਕਰਨ। ਉਨ੍ਹਾਂ ਕਿਹਾ ਕਿ ਬਹਿਸ ਵਿਚ ਮੌਜੂਦ ਰਹਿਣ ਨਾਲ ਉਹ ਵ¤ਖ ਵ¤ਖ ਮੁ¤ਦਿਆਂ ਨੂੰ ਚੰਗੀ ਤਰ੍ਹਾਂ ਸਮਝ ਸਕਣਗੇ। ਭਾਜਪਾ ਦੇ ਸੀਨੀਅਰ ਆਗੂ ਐਲ. ਕੇ. ਅਡਵਾਨੀ ਨੇ ਆਪਣੇ ਭਾਸ਼ਨ ਵਿਚ ਭਾਜਪਾ ਸੰਸਦ ਮੈਂਬਰਾਂ ਨੂੰ ਆਮ ਆਦਮੀ ਦੀ ਭਲਾਈ ਅਤੇ ਪਾਰਟੀ ਦੀਆਂ ਪ੍ਰਾਪਤੀਆਂ ਨੂੰ ਮਜਬੂਤ ਕਰਨ ਲਈ ਕੰਮ ਕਰਨ ਵਾਸਤੇ ਕਿਹਾ ਕਿਉਂਕਿ ਪਾਰਟੀ ਨੂੰ 2 ਸੰਸਦ ਮੈਂਬਰਾਂ ਤੋਂ ਲੈ ਕੇ 2014 ਦੀਆਂ ਲੋਕ ਸਭਾ ਚੋਣਾਂ ਵਿਚ 282 ਮੈਂਬਰਾਂ ਨਾਲ ਆਪਣਾ ਬਹੁਮਤ ਹਾਸਲ ਕਰਨ ਲਈ ਲੰਬਾ ਪੈਂਡਾ ਤੈਅ ਕਰਨਾ ਪਿਆ ਹੈ। ਭਾਜਪਾ ਪ੍ਰਧਾਨ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਰਟੀ ਦੇ ਨਵੇਂ ਸੰਸਦ ਮੈਂਬਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਦੀ ਵਧੇਰੇ ਸਫਲਤਾ ਅਤੇ ਆਮ ਆਦਮੀ ਨੂੰ ਉਪਰ ਚੁ¤ਕਣ ਲਈ ਸਖਤ ਮਿਹਨਤ ਕਰਨ ਲਈ ਆਖਿਆ।

WRITTEN BY