ਅਕਾਲ ਤਖਤ ਦੇ ਅੰਦਰ ਕਿਰਪਾਨਾਂ ਚੱਲੀਆਂ ਅੱਧੀ ਦਰਜਨ ਦੇ ਕਰੀਬ ਫੱਟੜ੍ਹ
ਰਾਜਨ ਮਾਨ-ਅੰਮ੍ਰਿਤਸਰ, 6 ਜੂਨ- ਸ਼੍ਰੀ ਦਰਬਾਰ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਦੀ ਯਾਦ ਵਿੱਚ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਮੋਕੇ ਤੇ ਅੱਜ 30 ਵਰਿਆਂ ਬਾਅਦ ਸਿੱਖਾਂ ਦੇ ਸਰਵ ਉੱਚ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਜ਼ਮੀਨ ’ਤੇ ਆਪਣਿਆ ਨੇ ਹੀ ਧਾਰਮਿਕ ਮਰਿਯਾਦਾ ਦੀਆਂ ਧੱਜੀਆਂ ਉਡਾਉਂਦਿਆਂ ਖੂਨ ਦੀ ਹੋਲੀ ਖੇਡਕੇ ਸਿੱਖ ਜਗਤ ਨੂੰ ਸ਼ਰਮਸ਼ਾਰ ਕਰ ਦਿੱਤਾ। ਘੱਲੂਘਾਰ ਦਿਵਸ ਮੌਕੇ ਸ਼ੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਗਰਮ ਖਿਆਲੀ ਧੜਿਆਂ ਦੇ ਕਾਰਕੁਨਾਂ ਵਿਚਕਾਰ ਅਕਾਲ ਤਖਤ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕ੍ਰਿਪਾਨਾਂ ਚੱਲਣ ਕਾਰਨ ਦਰਜਨ ਤੋਂ ਵੱਧ ਲੋਕ ਜਿੰਨਾਂ ਵਿੱਚ ਬੱਚੇ ਤੇ ਔਰਤਾਂ ਵੀ ਸ਼ਾਮਿਲ ਹਨ, ਜ਼ਖਮੀ ਹੋ ਗਏ।ਅੱਜ ਸਵੇਰੇ ਅਕਾਲ ਤਖਤ ਸਾਹਿਬ ਤੇ ਸਾਕਾ ਨੀਲਾ ਤਾਰਾ ਦੀ 30ਵੀਂ
ਵਰੇਗੰਢ ਸਬੰਧੀ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਮੌਕੇ ਤੇ ਭਾਰੀ ਗਿਣਤੀ ਵਿੱਚ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਕਾਰਕੁਨ ਤੇ ਸੰਗਤਾਂ ਪਹੂੁੰਚੀਆਂ ਹੋਈਆਂ ਸਨ। ਸਵੇਰੇ ਆਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਕੌਮ ਦੇ ਨਾਮ ਤੇ ਸੰਦੇਸ਼ ਦਿੱਤਾ ਗਿਆ ਤਾ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬੋਲਣਾ ਸ਼ੁਰੂ ਕਰ ਦਿੱਤਾ ਜਦੋਂ ਮਾਨ ਨੇ ਬੋਲਣ ਲਈ ਮਾਈਕ ਮੰਗਿਆ ਤਾਂ ਟਾਸਕ ਫੋਰਸ ਨੇ ਮਾਈਕ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਇਸ ਗੱਲ ਨੂੰ ਲੈ ਕੇ ਮਾਮਲਾ ਗਰਮ ਹੋ ਗਿਆ। ਮਾਨ ਦਲ ਦੇ ਆਗੂ ਸਿੰਗਾਰ ਸਿੰਘ ਨੇ ਜਦੋਂ ਮਾਈਕ ਫੜਨ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਮੁਲਾਜ਼ਮਾਂ ਨਾਲ ਝਗੜਾ ਸ਼ੁਰੂ ਹੋ ਗਿਆ। ਟਾਸਕ ਫੇਰਸ ਵਲੋਂ ਸ਼ਿੰਗਾਰਾ ਸਿੰਘ ਦੀ ਮਾਰਕੁਟਾਈ ਕੀਤੀ ਗਈ ਜਿਸ ਕਾਰਨ ਉਹ ਜ਼ਖਮੀ ਹੋ ਗਏ। ਇਸ ਉਪਰੰਤ ਅਕਾਲ ਤਖਤ ਦੇ ਬਾਹਰ ਬੈਠੇ ਮਾਲ ਦਲ ਦੇ ਸਮਰਥਕਾਂ ਤੇ ਦੂਸਰੀਆਂ ਜਥੇਬੰਦੀਆਂ ਦੇ ਆਗੂਆਂ ਨੇ ਇਸ ਗੱਲ ਦਾ ਪਤਾ ਲੱਗਣ ਤੇ ਟਾਸਕ ਫੋਰਸ ਦੇ ਸੇਵਾਦਾਰ ਹਰਜਿੰਦਰ ਸਿੰਘ ਨੂੰ ਫੜ ਲਿਆ ਤੇ ਮਾਰਕੁਟਾਈ ਸ਼ੁਰੂ ਕਰ ਦਿੱਤੀ। ਫਿਰ ਕੁਝ ਆਗੂਆਂ ਵਲੋ ਦਖਲਅੰਦਾਜ਼ੀ ਕਰਨ ਤੇ ਮਾਮਲਾ ਸ਼ਾਤ ਹੋ ਗਿਆ ਤੇ ਕੁਝ ਹੀ ਪਲਾਂ ਬਾਅਦ ਕੁਝ ਵਿਅਕਤੀ ਖਾਲਿਸਤਾਲ ਦੇ ਨਾਅਰੇ ਲਾਉਂਦੇ ਹੋਏ ਅਕਾਲ ਤਖਤ ਦੇ ਅੰਦਰ ਦਾਖਿਲ ਹੋ ਗਏ ਅਤੇ ਫਿਰ ਗੁਰੂ ਗੰ੍ਰਥ ਸਾਹਿਬ ਦੀ ਹਜੂਰੀ ਵਿੱਚ ਟਾਸਕ ਫੋਰਸ ਤੇ ਦੂਸਰੀਆਂ ਜਥੇਬੰਦੀਆਂ ਦੇ ਕਾਰਕੁਨਾਂ ਵਿੱਚਕਾਰ ਜੰਗ ਸ਼ੁਰੂ ਹੋ ਗਈ ਤੇ ਦੋਹਾਂ ਧਿਰਾਂ ਵਲੋਂ ਤਲਵਾਰਾਂ ਤੇ ਡਾਗਾਂ ਨਾਲ ਇੱਕ ਦੂਸਰੇ ਤੇ ਹਮਲਾ ਕਰ ਦਿੱਤਾ ਗਿਆ। ਸ਼ਰਮਨਾਕ ਗੱਲ ਇਹ ਹੈ ਕਿ ਇਹਨਾਂ ਵਿਚੋਂ ਕਈਆ ਨੇ ਤਾਬਿਆ ਵਿੱਚ ਪਏ ਸ਼ਸ਼ਤਰ ਚੁੱਕਕੇ ਹੀ ਲੜਨਾ ਸ਼ੂੁਰੂ ਕਰ ਦਿੱਤਾ। ਫੌਜੀ ਹਮਲੇ ਤੋਂ ਬਾਅਦ ਅੱਜ ਫਿਰ ਅਕਾਲ ਤਖਤ ਦੀ ਪਵਿੱਤਰਤਾ ਨੂੰ ਪੰਗ ਕੀਤਾ ਗਿਆ। ਇਸ ਦੌਰਾਨ ਅਕਾਲ ਤਖਤ ਦੇ ਅੰਦਰ ਪਾਠ ਕਰ ਰਹੇ ਇੱਕ 11 ਸਾਲਾ ਬੱਚੇਮਨਜੀਤ ਸਿੰਘ ਵਾਸੀ ਸਰਹੰਦ ਦੇ ਸਿਰ ਵਿੱਚ ਸੱਟਾਂ ਵੱਜੀਆਂ ਤੇ ਉਹ ਜ਼ਖਮੀ ਹੋ ਗਿਆ। ਇਸ ਲੜਾਈ ਵਿੱਚ ਡੇਰਾ ਬਾਬਾ ਨਾਨਕ ਦੀ ਇੱਕ ਦਲਜੀਤ ਕੌਰ ਵੀ ਜ਼ਖਮੀ ਹੋ ਗਈ। ਇਸ ਝਡਪ ਵਿੱਚ ਪੰਜ ਟਾਸਕ ਫੋਰਸ ਦੇ ਮੁਲਾਜ਼ਮ ਅਤੇ ਅੰਧੀ ਦਰਜਨ ਦੇ ਕਰੀਬ ਦੂਸਰੇ ਵਿਅਕਤੀ ਜ਼ਖਮੀ ਹੋਏ ਹਨ। ਅਕਾਲ ਤਖਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਲਮੇਘ ਸਿੰਘ ਵਲੋਂ ਕਹੀਵਾਰ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਜਾਂਦੀ ਰਹੀ ਪਰ ਇਹਨਾਂ ਦੀ ਗੱਲ ਦਾ ਗਰਮ ਖਿਆਲੀਆਂ ਤੇ ਕੋਈ ਅਸਰ ਨਹੀਂ ਹੋਇਆ। ਗਰਮ ਖਿਆਲੀਆਂ ਵਲੋਂ ਅਕਾਲ ਤਖਤ ਦੇ ਬਾਹਰ ਹੀ ਜਥੇਦਾਰ ਦੇ ਅਸਤੀਫੇ ਦੀ ਵੀ ਮੰਗ ਕੀਤੀ ਜਾਂਦੀ ਰਹੀ ਅਤੇ ਜਥੇਦਾਰ ਦੇ ਵਿਰੁੱਧ ਬੋਲਦੇ ਰਹੇ। ਇਹ ਵਿਅਕਤੀ ਅਕਾਲੀ ਦਲ ਬਾਦਲ ਵਿਰੁੱਧ ਵੀ ਆਪਣਾ ਗੁੱਸਾ ਕੱਢਦੇ ਰਹੇ। ਸਾਕਾ ਨੀਲਾ ਤਾਰਾ ੂ ਲੈ ਕੇ ਅੱਜ ਤੱਕ ਕੇਂਦਰ ਸਰਕਾਰ ਨੂੰ ਕੋਸਦੇ ਆਏ ਸਿੱਖ ਜਥੇਬੰਦੀਆਂ ਦੇ ਇਹਨਾ ਆਗੁਆਂ ਨੇ ਅੱਜ ਆਪ ਹੀ ਆਪਣੇ ਪਵਿੱਤਰ ਅਸਥਾਨ ਦੀ ਮਰਿਯਾਦਾ ਭੰਗ ਕਰਕ ਸਮੁੱਚੀ ਸਿੱਖ ਸੰਗਤ ਨੂੰ ਸ਼ਰਮਸ਼ਾਰ ਕੀਤਾ ਹੈ।ਉਧਰ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਇਸ ਸਾਰੀ ਘਟਨਾ ਪਿਛੇ ਏਜ਼ਸੀਆਂ ਦਾ ਹੱਥ ਹੈ ਅਤੇ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਉਹਨਾ ਕਿਹਾ ਕਿ ਜਿਹੜੇ ਵਿਅਕਤੀ ਫੰਟੜ ਹੋਏ ਹਨ ਉਹਨਾਂ ਦਾ ਇਲਾਜ਼ ਸ਼੍ਰੋਮਣੀ ਕਮੇਟੀ ਵਲੋਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅੱਜ ਜੋ ਵੀ ਵਾਪਰਆਿ ਹੈ ਉਹ ਬਹੁਤ ਹੀ ਦੁੱਖਦਾਈ ਹੈ।ਉਧਰ ਕੁਝ ਸਿੱਖ ਜਥੇਬੰਦੀਆਂ ਵਲੋਂ ਦਿੱਤੇ ਗਏ ਅੰਮ੍ਰਿਤਸਰ ਬੰਦ ਦੇ ਸੱਦੇ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ। ਨੌਜਵਾਲ ਮੋਟਰ ਸਾਈਕਲਾਂ ਤੇ ਸਵਾਰ ਬਾਜ਼ਾਰਾਂ ਵਿੱਚ ਸ਼ਰੇਆਮ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਰਹੇ ਤੇ ਪੁਲਿਸ ਮੂਕ ਦਰਸ਼ਕ ਬਣੀ ਰਹੀ। ਉਧਰ ਪੁਲਿਸ ਵਲੋਂ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਨੇ ਦਲ ਖਾਲਸਾ ਦੇ ਕੁਝ ਆਗੂਆਂ ਸਮੇਤ 40 ਦੇ ਕਰੀਬ ਕਾਰਕੁਨਾਂ ਨੂੰ ਭਾਈ ਗੁਰਦਾਸ ਹਾਲ ਵਿਖੇ ਬੰਦੀ ਬਣਾਇਆ ਗਿਆ ਹੈ।



