Skip to content
Independent perspectives. Global stories.
BREAKING

ਸੁਪਰੀਮ ਕੋਰਟ ਵਲੋਂ ਸਹਾਰਾ ਨੂੰ 9 ਸ਼ਹਿਰਾਂ ਵਿਚ ਜਾਇਦਾਦ ਵੇਚਣ ਦੀ ਇਜਾਜ਼ਤ

Share this story

sdf_14 ਨਵੀਂ ਦਿੱਲੀ, 4 ਜੂਨ (ਪੀ. ਟੀ)-ਸੁਬਰੋਤੋ ਰਾਏ ਨੂੰ ਘਰ ਵਿਚ ਨਜ਼ਰਬੰਦ ਰੱਖਣ ਦੀ ਸਹਾਰਾ ਦੀ ਅਰਜ਼ੀ ਨੂੰ ਸੁਪਰੀਮ ਕੋਰਟ ਨੇ ਅੱਜ ਇਕ ਵਾਰ ਮੁੜ ਖਾਰਜ ਕਰ ਦਿੱਤਾ ਜਿਸ ਦੇ ਮੱਦੇਨਜ਼ਰ ਸਹਾਰਾ ਪ੍ਰਮੁੱਖ ਸੁਬਰੋਤੋ ਰਾਏ ਨੂੰ ਅਜੇ ਜੇਲ੍ਹ ਵਿਚ ਹੀ ਰਹਿਣਾ ਪਵੇਗਾ। ਸਹਾਰਾ ਸਮੂਹ ਨੇ 4 ਮਾਰਚ ਤੋਂ ਤਿਹਾੜ ਜੇਲ੍ਹ ਵਿਚ ਗਰੁੱਪ ਦੇ ਦੋ ਹੋਰ ਨਿਰਦੇਸ਼ਕਾਂ ਨਾਲ ਬੰਦ ਸੁਬਰੋਤੋ ਰਾਏ ਦੀ ਰਿਹਾਈ ਲਈ 5 ਹਜ਼ਾਰ ਕਰੋੜ ਰੁਪਏ ਦੀ ਨਕਦੀ ਅਤੇ ਇੰਨੀ ਹੀ ਰਾਸ਼ੀ ਦੀ ਬੈਂਕ ਗਾਰੰਟੀ ਦੇਣ ਦੀ ਸੁਪਰੀਮ ਕੋਰਟ ਵਿਚ ਅਰਜ਼ੀ ਦਿੱਤੀ ਸੀ ਪਰ ਅੱਜ ਅਦਾਲਤ ਨੇ ਸਹਾਰਾ ਦੀ ਅਰਜ਼ੀ ਨੂੰ ਮੁੜ ਰੱਦ ਕਰ ਦਿੱਤਾ। ਇਹ ਫੈਸਲਾ ਜਸਟਿਸ ਟੀ.ਐਸ. ਸੀਕਰੀ ਅਤੇ ਏ. ਕੇ. ਸੀਕਰੀ ‘ਤੇ ਆਧਾਰਿਤ ਸੰਵਿਧਾਨਕ ਬੈਂਚ ਨੇ ਸੁਣਾਇਆ। ਅਦਾਲਤ ਨੇ ਕਿਹਾ ਕਿ ਸੁਬਰੋਤੋ ਰਾਏ ਦੀ ਰਿਹਾਈ ਤਦ ਹੀ

ਹੋਵੇਗੀ ਜੇਕਰ ਨਿਵੇਸ਼ਕਾਂ ਦੀ ਰਕਮ ਵਾਪਸ ਦੇਣ ਲਈ ਉਹ 10 ਹਜ਼ਾਕ ਕਰੋੜ ਦੀ ਰਾਸ਼ੀ ਜਮ੍ਹਾਂ ਕਰਵਾਏ। ਸੁਪਰੀਮ ਕੋਰਟ ਨੇ ਬਾਵਜੂਦ ਇਸ ਦੇ ਆਪਣੇ ਪੁਰਾਣੇ ਆਦੇਸ਼ ਵਿਚ ਸੋਧ ਕੀਤੀ ਅਤੇ ਸਹਾਰਾ ਨੂੰ ਭਾਰਤ ਦੇ 9 ਸ਼ਹਿਰਾਂ ਵਿਚ ਆਪਣੀ ਅਚੱਲ ਸੰਪਤੀਆਂ ਵੇਚਣ ਦੀ ਆਗਿਆ ਦਿੱਤੀ। ਜ਼ਿਕਰਯੋਗ ਹੈ ਕਿ ਅਦਾਲਤ ਨੇ ਸਹਾਰਾ ਸਮੂਹ ਨੂੰ ਵਿਦੇਸ਼ਾਂ ਵਿਚ ਸਥਿਤ ਆਪਣੇ ਤਿੰਨ ਹੋਟਲਾਂ ਦੀ ਹਿੱਸੇਦਾਰੀ ਵੇਚ ਕੇ ਧਨ ਦਾ ਪ੍ਰਬੰਧ ਕਰਨ ਲਈ ਦੇਣਦਾਰ ਬੈਂਕ ਆਫ਼ ਚਾਈਨਾ ਨਾਲ ਸੰਪਰਕ ਕਰਨ ਦੀ ਆਗਿਆ ਵੀ ਦੇ ਦਿੱਤੀ ਸੀ।

WRITTEN BY