Skip to content
Independent perspectives. Global stories.
BREAKING

ਬੇਰੁਜ਼ਗਾਰੀ, ਮਹਿੰਗਾਈ ਤੇ ਗਰੀਬੀ ਨੇ ਇੱਕ ਪ੍ਰੀਵਾਰ ਦੇ ਪੰਜ ਜੀਅ ਨਿਗਲੇ

Share this story

ਜੋਰਾ ਸਿੰਘ ਨੇ ਪਤਨੀ ਤੇ ਤਿੰਨ ਬੱਚਿਆਂ ਨੂੰ ਜਹਿਰ ਦੇਣ ਤੋਂ ਬਾਅਦ ਖੁਦਕੁਸ਼ੀ ਕੀਤੀ
sdf_20 ਮਾਛੀਵਾੜਾ ਸਾਹਿਬ, 4 ਜੂਨ (ਕਰਮਜੀਤ ਸਿੰਘ)- ਮਾਛੀਵਾੜਾ ਸ਼ਹਿਰ ਦੀ ਇੰਦਰਾ ਕਲੋਨੀ ‘ਚ ਕਿਰਾਏ ‘ਤੇ ਵੱਸਦੇ ਇੱਕ ਪ੍ਰੀਵਾਰ ਉਪਰ ਅੱਜ ਦੀ ਸਵੇਰ ਉਸ ਸਮੇਂ ਕਹਿਰ ਬਣ ਟੁੱਟੀ ਜਦੋਂ ਮਹਿੰਗਾਈ, ਗਰੀਬੀ ਅਤੇ ਬੇਰੁਜ਼ਗਾਰੀ ਤੋਂ ਦੁਖੀ ਘਰ ਦੇ ਮੁੱਖੀ ਜੋਰਾ ਸਿੰਘ ਨੇ ਆਪਣੀ ਪਤਨੀ ਤੇ ਤਿੰਨ ਮਾਸੂਮ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਨ ਤੋਂ ਬਾਅਦ ਆਪ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ, ਜਿਸ ਦੀ ਖ਼ਬਰ ਮਿਲਦਿਆਂ ਹੀ ਪੂਰੇ ਸ਼ਹਿਰ ਅਤੇ ਇਲਾਕੇ ‘ਚ ਸੋਗ ਦੀ ਲਹਿਰ ਦੋੜ ਗਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦਰਦਨਾਕ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਉਸ ਦੇ ਨਾਲ ਦੇ ਕਮਰੇ ਵਿਚ ਰਹਿੰਦੀ ਕਿਰਾਏਦਾਰ ਜਸਵਿੰਦਰ ਕੌਰ ਨੇ ਦੇਖਿਆ ਕਿ ਸਵੇਰੇ ਦੇ 9 ਵਜੇ ਤੱਕ ਜੋਰਾ ਸਿੰਘ ਦੇ ਕਮਰੇਂ ਵਿਚੋਂ ਬੱਚਿਆਂ ਅਤੇ ਕਿਸੇ ਦੀ ਕੋਈ ਅਵਾਜ਼ਾਂ

ਸੁਣਾਈ ਕਿਉਂ ਨਹੀ ਦੇ ਰਹੀ, ਜਿਸ ‘ਤੇ ਉਸ ਨੇ ਦਰਵਾਜ਼ੇ ਰਾਂਹੀ ਅੰਦਰ ਦੇਖਿਆ ਤਾਂ ਅੰਦਰ ਦੇ ਹਾਲਾਤ ਇੰਨੇ ਭਿਆਨਕ ਸਨ ਕਿ ਜੋਰਾ ਸਿੰਘ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਅਤੇ ਉਸ ਦੀ ਪਤਨੀ ਅਤੇ ਬੱਚਿਆਂ ਦੀਆਂ ਲਾਸ਼ਾ ਬੈੱਡ ਅਤੇ ਮੰਜੇ ਤੇ ਬਿਖਰੀਆਂ ਪਈਆਂ ਸਨ। ਜਿਸ ਤੇ ਉਸ ਨੇ ਮਕਾਨ ਮਾਲਕ ਨੂੰ ਇਸ ਘਟਨਾਂ ਦੀ ਸੂਚਨਾਂ ਦਿੱਤੀ, ਜਿਸ ਤੇ ਮਕਾਨ ਮਾਲਕ ਅਤੇ ਮੁਹੱਲਾ ਨਿਵਾਸੀਆਂ ਨੇ ਇਸ ਦਰਦਨਾਕ ਹਾਦਸੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਜਿਕਰਯੋਗ ਹੈ ਕਿ ਜੋਰਾ ਸਿੰਘ (35) ਜੋ ਪਹਿਲਾਂ ਡਰਾਇਵਰੀ ਦਾ ਕੰਮ ਕਰਦਾ ਸੀ ਪਰ ਸੜਕ ਦੁਰਘਟਨਾਂ ‘ਚ ਆਪਣੀ ਅੱਖਾਂ ਦੀ ਰੋਸ਼ਨੀ ਘਟਨ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਬੇਰੁਜ਼ਗਾਰ ਹੋ ਕੇ ਬੈਠਾ ਸੀ। ਘਰ ਬਾਰ ਨੂੰ ਚਲਾਉਣ ਖਾਤਰ ਉਸ ਦੀ ਪਤਨੀ ਮਨਦੀਪ ਕੌਰ (32) ਲੋਕਾਂ ਦੇ ਘਰਾਂ ਵਿੱਚ ਕੰਮ ਕਰ ਪ੍ਰੀਵਾਰ ਦਾ ਗੁਜ਼ਾਰਾ ਚਲਾ ਰਹੀ ਸੀ ਪਰ ਅੱਤ ਦੀ ਮਹਿੰਗਾਈ ਹੋਣ ਕਾਰਨ ਉਹ ਆਪਣੇ ਪੰਜਾਂ ਜੀਆਂ ਦੇ ਪ੍ਰੀਵਾਰ ਨੂੰ ਚਲਾਉਣ ਵਿੱਚ ਇਸ ਕਦਰ ਅਸਮਰੱਥ ਹੋ ਜਾਂਦੀ ਕਿ ਕਈ ਵਾਰ ਤਾਂ ਛੋਟੇ ਬੱਚਿਆਂ ਦਾ ਪੇਟ ਭਰਨ ਲਈ ਰਾਸ਼ਨ ਅਤੇ ਪਿਲਾਉਣ ਲਈ ਦੁੱਧ ਤੱਕ ਵੀ ਨਸੀਬ ਨਾ ਹੁੰਦਾ। ਇਸ ਮਹਿੰਗਾਈ, ਗਰੀਬੀ ਅਤੇ ਬੇਰੁਜ਼ਗਾਰੀ ਤੋਂ ਤੰਗ ਆ ਬੀਤੀ ਰਾਤ ਜੋਰਾ ਸਿੰਘ ਨੇ ਪਤਨੀ ਮਨਦੀਪ ਕੌਰ ਸਮੇਤ ਮਾਸੂਮ ਖੁਸ਼ਰੰਜਨ ਕੌਰ (6), ਕੋਮਲਪ੍ਰੀਤ ਕੌਰ (4) ਤੇ ਲੜਕਾ ਰਣਵੀਰ ਸਿੰਘ (ਡੇਢ ਸਾਲ) ਨੂੰ ਜਹਿਰੀਲੀ ਚੀਜ਼ ਦੇ ਕੇ ਮਾਰ ਦਿੱਤਾ ਤੇ ਉਸ ਤੋਂ ਬਾਅਦ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲਈ। ਘਟਨਾਂ ਸੂਚਨਾ ਮਿਲਦੇ ਹੀ ਡੀ.ਐਸ.ਪੀ. ਜਸਵਿੰਦਰ ਸਿੰਘ ਅਤੇ ਐਸ.ਐਚ.ਓ. ਜਰਨੈਲ ਸਿੰਘ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ। ਪੁਲਸ ਵੱਲੋਂ ਕੀਤੀ ਗਈ ਮੁੱਢਲੀ ਤਫਤੀਸ਼ ਤੋਂ ਵੀ ਇਹ ਹੀ ਤੱਤ ਸਾਹਮਣੇ ਆਏ ਕਿ 6-7 ਮਹੀਨਿਆਂ ਤੋਂ ਬੇਰੁਜ਼ਗਾਰ ਜੋਰਾ ਸਿੰਘ ਨੇ ਗਰੀਬ ਤੋਂ ਤੰਗ ਆ ਕੇ ਪ੍ਰੀਵਾਰ ਸਹਿਤ ਖੁਦਕੁਸ਼ੀ ਹੀ ਕੀਤੀ ਹੈ ਅਤੇ ਜਿਸ ਦਾ ਪਿਛਲਾ ਪਿੰਡ ਜੱਟਪੁਰਾ ਜ਼ਿਲ੍ਹਾ ਹੁਸ਼ਿਆਰਪੁਰ ਸੀ ਤੇ ਪਿਛਲੇ ਦੋ ਤਿੰਨ ਸਾਲਾਂ ਤੋਂ ਉਹ ਮਾਛੀਵਾੜਾ ਵਿਖੇ ਅਲੱਗ ਅਲੱਗ ਥਾਵਾਂ ਤੇ ਕਿਰਾਏ ਤੇ ਰਹਿ ਰਿਹਾ ਸੀ। ਘਟਨਾ ਸਥਾਨ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਲੁਧਿਆਣਾ ਰੇਂਜ ਦੇ ਡੀ.ਆਈ.ਜੀ. ਨਿਰਲੱਭ ਕਿਸ਼ੋਰ ਅਤੇ ਪੁਲਸ ਜ਼ਿਲ੍ਹਾ ਖੰਨਾ ਦੇ ਐਸ.ਐਸ.ਪੀ. ਹਰਸ਼ ਬਾਂਸਲ ਵੀ ਮੌਕੇ ਤੇ ਪਹੁੰਚੇ ਅਤੇ ਪੁਲਸ ਨੇ ਹੋਰ ਵੱਖ ਵੱਖ ਪਹਿਲੂਆਂ ਤੋਂ ਵੀ ਜਾਂਚ ਕੀਤੀ। ਪੁਲਸ ਵੱਲੋਂ ਪਰਿਵਾਰ ਨੇ ਜੋ ਰਾਤ ਨੂੰ ਖਾਣਾ ਖਾਧਾ ਉਸਨੂੰ ਵੀ ਕਬਜੇ ‘ਚ ਲੈ ਕੇ ਲੈਬੋਰਟਰੀ ਵਿਚ ਭੇਜ ਦਿੱਤਾ ਹੈ ਅਤੇ ਲਾਸ਼ਾ ਜਿਨਾਂ ਦੇ ਮੂੰਹ ਵਿਚੋਂ ਝੱਗ ਨਿੱਕਲ ਰਹੀ ਸੀ ਉਨਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਤੇ ਮੌਤ ਦਾ ਅਸਲੀ ਕਾਰਨ ਪੋਸਟਮਾਰਟ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਪੁਲਸ ਵੱਲੋਂ ਪਰਚਾ ਦਰਜ ਕਰ ਜੋਰਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਦੀ ਸੂਚਨਾ ਦੇ ਦਿੱਤੀ ਹੈ।

WRITTEN BY