ਮਨਮੋਹਣ ਸਿੰਘ ਖਾਲਸਾ
ਸੰਪਰਕ : 98034-35697
ਗੁਰੂ ਨਾਨਕ ਪਾਤਸ਼ਾਹ ਦੀ ਤੀਸਰੀ ਜੋਤ ਗੁਰੂ ਅਮਰਦਾਸ ਜੀ ਦੁਆਰਾ ਅਧਿਆਤਮਕ ਅਤੇ ਸਮਾਜਿਕ ਖੇਤਰ ਵਿ¤ਚ ਮਨੁ¤ਖੀ ਕਲਿਆਣ ਹਿ¤ਤ ਦਿ¤ਤੀ ਗਈ ਦੇਣ ਵ¤ਡਮੁ¤ਲੀ ਹੋਣ ਦੇ ਨਾਲ-ਨਾਲ ਲਾਸਾਨੀ ਵੀ ਹੈ। ਉਮਰ ਦੀ ਵਡੇਰੀ ਅਵਸਥਾ ਵਿ¤ਚ ਉਨ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਲੜ ਲ¤ਗ ਕੇ ਨਾ ਸਿਰਫ਼ ਆਪਣੀ ਸੇਵਾ ਨੂੰ ਹੀ ਸਫ਼ਲ ਕੀਤਾ ਸਗੋਂ ਦੋ ਦਹਾਕਿਆਂ ਤੋਂ ਵ¤ਧ ਸਮਾਂ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਪ੍ਰਚਾਰ ਤੇ ਪ੍ਰਸਾਰ ਹਿ¤ਤ ਵੀ ਲਗਾਇਆ। ਗੁਰੂ ਅਮਰਦਾਸ ਜੀ ਨੇ ਸਿ¤ਖ ਫਿਲਾਸਫੀ ਨੂੰ ਦੂਰ-ਦੁਰਾਡੇ ਪਹੁੰਚਾਉਣ ਲਈ ਨਵੇਂ ਢੰਗ-ਤਰੀਕਿਆਂ ਦੀ ਵਰਤੋਂ ਕੀਤੀ। ਆਪ ਦਾ ਜਨਮ ਮਈ ਮਹੀਨੇ ਦੇ ਪੰਜਵੇਂ ਦਿਨ 1479 ਈਸਵੀ ਨੂੰ ਪਿੰਡ ਬਾਸਰਕੇ (ਅੰਮ੍ਰਿਤਸਰ) ਵਿਖੇ ਪਿਤਾ ਤੇਜ ਭਾਨ ਅਤੇ ਮਾਤਾ ਸੁਲ¤ਖਣੀ ਦੀ ਕੁ¤ਖੋਂ ਹੋਇਆ ਸੀ। ਆਪ ਜੀ ਚਾਰ ਭਰਾ ਸਨ। ਗੁਰੂ ਅਮਰਦਾਸ ਜੀ ਬਚਪਨ ਤੋਂ ਹੀ ਕੁਝ ਉਪਰਾਮ ਸੁਭਾਅ ਦੇ ਮਾਲਕ ਸਨ ਪਰ ਮਾਤਾ-ਪਿਤਾ ਦੁਆਰਾ ਗ੍ਰਹਿਸਤ ਧਰਮ ਦੀ ਮਹਿਮਾ ਦ੍ਰਿੜ ਕਰਵਾਉਣ ਸਦਕਾ ਆਪ ਦਾ ਵਿਆਹ ਸਿਆਲਕੋਟ ਜ਼ਿਲ੍ਹੇ ਦੇ ਪਿੰਡ ਸਨਖੜਾ ਦੇ ਵਸਨੀਕ ਦੇਵੀ ਚੰਦ ਦੀ ਪੁ¤ਤਰੀ ਬੀਬੀ ਮਨਸਾ ਦੇਵੀ ਨਾਲ ਕਰ ਦਿ¤ਤਾ ਗਿਆ। ਬੀਬੀ ਮਨਸਾ ਦੇਵੀ ਜੀ ਨੇ ਆਪਣੇ ਪਤੀ ਦੀ ਭਗਤੀ ਅਤੇ ਸੇਵਾ ਭਾਵਨਾ ਵਿ¤ਚ ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਪੈਣ ਦਿ¤ਤੀ। ਪਤੀ ਦੀ ਗ਼ੈਰਹਾਜ਼ਰੀ ਵਿ¤ਚ ਉਨ੍ਹਾਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ। ਗੁਰੂ ਅੰਗਦ ਦੇਵ ਜੀ ਨਾਲ ਮਿਲਾਪ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਹਰ ਛਿਮਾਹੀ ਗੰਗਾ ਇਸ਼ਨਾਨ ਕਰਨ ਲਈ ਜਾਇਆ ਕਰਦੇ ਸਨ। ਤੀਰਥ ਇਸ਼ਨਾਨ ਅਤੇ ਪੁੰਨ-ਦਾਨ ਕਰਨ ਦੇ ਬਾਵਜੂਦ ਉਨ੍ਹਾਂ ਦੇ ਮਨ ਦੀ ਅਵਸਥਾ ਟਿਕਾਅ ਵਾਲੀ ਨਹੀਂ ਬਣ ਰਹੀ ਸੀ। ਉਨ੍ਹਾਂ ਦੇ ਦਿਲ ਵਿ¤ਚ ਸਾਂਈ ਦੇ ਮਿਲਾਪ ਦੀ ਤੜਪ ਸੀ। ਇਸ ਤੜਪ ਨੂੰ ਘਟਾਉਣ ਵਿ¤ਚ ਆਪ ਜੀ ਦੀ ਭਤੀਜ ਨੂੰਹ ਬੀਬੀ ਅਮਰੋ ਨੇ
ਇਤਿਹਾਸਕ ਭੂਮਿਕਾ ਨਿਭਾਈ। ਬੀਬੀ ਅਮਰੋ ਜੀ ਗੁਰੂ ਨਾਨਕ ਦੇਵ ਜੀ ਦੀ ਮਿ¤ਠੀ ਬਾਣੀ ਪੜ੍ਹਦੇ ਸਨ ਜਿਸ ਤੋਂ ਪ੍ਰਭਾਵਿਤ ਹੋ ਕੇ ਆਪ ਬੀਬੀ ਅਮਰੋ ਜੀ ਨਾਲ ਖਡੂਰ ਸਾਹਿਬ ਪਹੁੰਚੇ। ਆਪ ਨੇ ਖ਼ੁਦ ਨੂੰ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿ¤ਚ ਸਮਰਪਿਤ ਕਰ ਦਿ¤ਤਾ।
ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਪੂਰੇ ਤਨ-ਮਨ ਨਾਲ ਸੇਵਾ ਕੀਤੀ। ਸੇਵਾ ਕਰਦਿਆਂ ਅਤੇ ਪਾਣੀ ਢੋਹਦਿਆਂ ਆਪ ਦੇ ਹ¤ਥਾਂ ਦੀ ਹਾਲਤ ਮਾੜੀ ਹੋ ਗਈ ਸੀ ਪਰ ਆਪ ਨੇ ਹੌਂਸਲਾ ਨਾ ਛ¤ਡਿਆ ਤੇ ਨਾ ਹੀ ਨਿ¤ਤ ਦੀ ਕਾਰ ਬਦਲੀ। ਅੰਮ੍ਰਿਤ ਵੇਲੇ ਉ¤ਠਣਾ, ਦਰਿਆ ਬਿਆਸ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਣੀ ਤੇ ਗੁਰੂ ਪਾਤਸ਼ਾਹ ਨੂੰ ਇਸ਼ਨਾਨ ਕਰਵਾਉਣਾ, ਲੰਗਰ ਲਈ ਬਾਲਣ ਲਿਆਉਣਾ ਅਤੇ ਜੂਠੇ ਭਾਂਡਿਆਂ ਦੀ ਸੇਵਾ ਕਰਨਾ ਆਪ ਦੇ ਹਰ ਰੋਜ਼ ਦੇ ਕੰਮ ਸਨ। ਆਪ ਗੁਰੂ ਪ੍ਰੀਖਿਆ ਵਿ¤ਚ ਸਫ਼ਲ ਹੋਏ।
1552 ਈਸਵੀ ਵਿ¤ਚ ਮਾਰਚ ਮਹੀਨੇ ਵਿ¤ਚ ਗੁਰੂ ਅੰਗਦ ਦੇਵ ਜੀ ਨੇ ਅੰਮ੍ਰਿਤ ਵੇਲੇ ਦੇ ਦੀਵਾਨ ਵਿ¤ਚ ਬਚਨ ਕੀਤਾ ਅਤੇ ਗੁਰੂ ਅਮਰਦਾਸ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਸੋਚ ਦਾ ਤੀਸਰਾ ਪਹਿਰੇਦਾਰ ਥਾਪ ਦਿ¤ਤਾ। ਪਹਿਲਾਂ ਗੁਰੂ ਜੀ ਨੇ ਆਪ ਗੁਰੂ ਅਮਰਦਾਸ ਜੀ ਨੂੰ ਨਮਸਕਾਰ ਕੀਤੀ ਅਤੇ ਫਿਰ ਹਾਜ਼ਰ ਸੰਗਤ ਨੂੰ ਵੀ ਉਨ੍ਹਾਂ ਨੂੰ ਪ੍ਰਣਾਮ ਕਰਨ ਲਈ ਕਿਹਾ।
ਗੁਰੂ ਨਾਨਕ ਦੇਵ ਜੀ ਦੀ ਸੋਚ ਦਾ ਵਾਰਿਸ ਬਣਨ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ 22 ਸਾਲ ਮਨੁ¤ਖੀ ਭਾਈਚਾਰੇ ਦੀ ਬਰਾਬਰੀ ਅਤੇ ਬਿਹਤਰੀ ਲਈ ਲਗਾਏ। ਸਿ¤ਖੀ ਦੇ ਪ੍ਰਚਾਰ ਹਿ¤ਤ ਉਨ੍ਹਾਂ ਨੇ ਸੰਗਤ ਅਤੇ ਪੰਗਤ ਵਿ¤ਚ ਸਥਾਈ ਸਬੰਧ ਪੈਦਾ ਕੀਤਾ। ਗੁਰੂ ਜੀ ਨੇ ਸਤੀ ਪ੍ਰਥਾ ਦੀ ਰਸਮ ਦੀ ਨਿੰਦਾ ਕੀਤੀ ਅਤੇ ਨਸ਼ਿਆਂ ਜਿਹੀ ਬੁਰਾਈ ਨੂੰ ਸਮਾਜ ਵਿ¤ਚੋਂ ਖ਼ਤਮ ਕਰਨ ਵਿ¤ਚ ਵੀ ਅਹਿਮ ਯੋਗਦਾਨ ਪਾਇਆ।


