Skip to content
Independent perspectives. Global stories.
BREAKING

ਰਾਜਾ ਹੋਵੇਗਾ ਗਵਾਹ ਦੇ ਤੌਰ ‘ਤੇ ਪੇਸ਼

Share this story

ਨਵੀਂ ਦਿੱਲੀ, 2 ਜੂਨ (ਪੀ. ਟੀ)-2ਜੀ ਸਪੈਕਟ੍ਰਮ ਘੁਟਾਲੇ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਕਰ ਰਹੀ ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਦੂਰ ਸੰਚਾਰ ਮੰਤਰੀ ਏ. ਰਾਜਾ ਨੂੰ ਖੁਦ ਗਵਾਹ ਦੇ ਬਚਾਅ ‘ਚ ਗਵਾਹ ਦੇ ਤੌਰ ‘ਤੇ ਬਿਆਨ ਦੇਣ ਦੀ ਛੋਟ ਦੇ ਦਿੱਤੀ ਹੈ। ਅਦਾਲਤ ਦੇ ਜੱਜ ਓ. ਪੀ. ਸੈਣੀ ਨੇ ਰਾਜਾ ਦੀ ਅਰਜ਼ੀ ਦਾ ਜਾਂਚ ਏਜੰਸੀ ਸੀ. ਬੀ.ਆਈ. ਦੁਆਰਾ ਵਿਰੋਧ ਨਹੀਂ ਕੀਤੇ ਜਾਣ ‘ਤੇ ਇਸ ਨੂੰ ਮਨਜ਼ੂਰ ਕਰ ਲਿਆ। ਅਦਾਲਤ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 1 ਜੁਲਾਈ ਨੂੰ ਕਰੇਗੀ। ਜੱਜ ਨੇ ਕਿਹਾ ਕਿ ਦੋਸ਼ੀ (ਰਾਜਾ) ਆਪਣੇ ਬਚਾਅ ‘ਚ ਖੁਦ ਗਵਾਹ ਦੇ ਤੌਰ ‘ਤੇ ਪੇਸ਼ ਹੋਣਾ ਚਾਹੁੰਦਾ ਹੈ ਅਤੇ ਉਸ ਨੇ ਖੁਦ ਆਪਣੇ ਹਸਤਾਖਰ ਨਾਲ ਅਰਜ਼ੀ ਪੇਸ਼ ਕੀਤੀ ਹੈ।

WRITTEN BY