April 24, 2026 3:48 am

ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਨੌਜਵਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ

ਤਪਾ ਮੰਡੀ, 27 ਨਵੰਬਰ (ਰਮੇਸ਼ ਸਿੰਗਲਾ, ਰਾਕੇਸ਼ ਗੋਇਲ)- ਸ਼ਹਿਰ ਦੀ ਤਾਜੋ ਰੋਡ ਤੇ ਰਹਿੰਦੇ ਇੱਕ ਨੌਜਵਾਨ ਨੇ ਆਪਣੇ ਘਰ ਵਿਚ ਹੀ ਪੱਖੇ ਦੀ ਕੁੰਡੀ ਨਾਲ ਚੁੰਨੀ ਪਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਸਿਟੀ ਇੰਚਾਰਜ ਇੰਚਾਰਜ ਸਰਵਜੀਤ ਸਿੰਘ ਨੇ ਦੱਸਿਆ ਰਣਦੀਪ ਸਿੰਘ ਪੁੱਤਰ ਬਲਦੇਵ ਸਿੰਘ ਨੇ ਆਪਣੇ ਘਰ ਵਿੱਚ ਹੀ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ।ਮ੍ਰਿਤਕ ਦੀ ਮਾਤਾ ਅਨੁਸਾਰ ਉਸ ਦਾ ਪੁੱਤਰ ਕਰਜ਼ੇ ਤੋਂ ਪ੍ਰੇਸ਼ਾਨ ਰਹਿੰਦਾ ਸੀ ਅਤੇ ਆਰਥਿਕ ਤੰਗੀ ਵਿੱਚ ਆਪਣਾ ਜੀਵਨ ਦੀ ਬਤੀਤ ਕਰ ਰਿਹਾ ਸੀ ਜਿਸ ਕਰਕੇ ਉਸ ਨੇ ਮੌਤ ਨੂੰ ਗਲੇ ਲਗਾ ਲਿਆ। ਪੁਲੀਸ ਨੇ ਇੱਕ 176 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

Send this to a friend