April 23, 2026 2:03 am

ਜਗਮੇਲ ਤੋਂ ਬਾਅਦ ਭਾਦਸੋਂ ‘ਚ ਹੋਈ ਦਲਿਤ ਵਿਅਕਤੀ ਦੀ ਕੁੱਟਮਾਰ

ਨਾਭਾ, 25 ਨਵੰਬਰ (ਸਿਕੰਦਰ ਸਿੰਘ)- ਦੇਸ਼ ਅੰਦਰ ਦਲਿਤਾਂ ਨਾਲ ਹੋ ਰਹੇ ਅੱਤਿਆਚਾਰ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕੁੱਝ ਦਿਨ ਪਹਿਲਾਂ ਸੰਗਰੂਰ ਦੇ ਚਗਾਲੀਵਾਲਾ ਵਿਖੇ ਦਲਿਤ ਨੌਜਵਾਨ ਜਗਮੇਲ ਸਿੰਘ ‘ਤੇ ਅੰਨ੍ਹੇਵਾਹ ਤਸ਼ੱਦਦ ਦਾ ਮਾਮਲਾ ਅਜੇ ਠੰਡਾ ਹੀ ਨਹੀਂ ਹੋਇਆ ਸੀ ਕਿ ਹੁਣ ਪਿੰਡ ਸੰਧਨੋਲੀ ਵਿਖੇ ਦਲਿਤ ਵਿਅਕਤੀ ਕੁਲਦੀਪ ਸਿੰਘ ਨੇ ਧਨਾਟ ਵਿਅਕਤੀਆਂ ਵਲੋਂ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਕੁਲਦੀਪ ਸਿੰਘ ਧਨਾਟ ਵਿਅਕਤੀਆ ਨਾਲ ਕਬਾਇਨ ਤੇ ਦਿਹਾੜੀ ਕਰਨ ਗਿਆ ਸੀ ਅਤੇ ਉੱਥੇ ਪੇਸੈ ਮੰਗਣ ਤੇ ਉਸ ਨੂੰ ਜਾਤੀ ਸੂਚਕ ਸ਼ਬਦ ਵਰਤਣ ਅਤੇ ਕੁਲਦੀਪ ਸਿੰਘ ਦੀਆਂ ਦੋਵੇ ਬਾਹਾਂ ਤੋੜ ਦਿੱਤੀਆਂ ਅਤੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਹ ਮਾਮਲਾ ਫਗਵਾੜਾ ਦੇ ਪਿੰਡ ਭੁਲੋਵਾਲ ਦਾ ਹੈ ਪਰ ਪੁਲਸ ਵਲੋਂ ਇਕ ਮਹੀਨਾ ਬੀਤ ਜਾਣ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਭਾਦਸੋ ਪੁਲਸ ਨੇ ਕੁਲਦੀਪ ਸਿੰਘ ਦੀ ਹੋਈ ਕੁੱਟਮਾਰ ਦੀ ਸਾਰੀ ਘਟਨਾ ਦੀ ਰਿਪੋਰਟ ਫਗਵਾੜਾ ਪੁਲਸ ਨੂੰ ਭੇਜ ਦਿੱਤੀ ਸੀ ਪਰ ਦੋਸ਼ੀਆਂ ਤੇ ਕਾਰਵਾਈ ਕਰਨ ਲਈ ਸਰਕਾਰ ਅੱਗੇ ਗੁਹਾਰ ਲਗਾਈ ਹੈ।

Send this to a friend