ਅੱਪਰਾ, 25 ਨਵੰਬਰ (ਲਾਲਕਮਲ)- ਕਸਬਾ ਅੱਪਰਾ ਦੇ ਨਜਦੀਕੀ ਪਿੰਡ ਮਸਾਣੀ ਵਿੱਚ ਇੱਕ ਨੌਜਵਾਨ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਸਾਣੀ ਦਾ ਇੱਕ ਨੌਜਵਾਨ ਅੱਪਰਾ ਦੇ ਨਜਦੀਕੀ ਇੱਕ ਕਿਸਾਨ ਦੇ ਖੂਹ ਤੇ ਗਿਆ ਅਤੇ ਚਿੱਟੇ ਦਾ ਟੀਕਾ ਲਗਾਉਂਦੇ ਸਮੇਂ ਉਸ ਦੀ ਮੌਤ ਹੋ ਗਈ ਜਦੋਂ ਅੱਜ ਸਵੇਰੇ ਕਿਸਾਨ ਖੂਹ ਤੇ ਗਿਆ ਤਾਂ ਨੌਜਵਾਨ ਦੀ ਲਾਸ਼ ਮੋਟਰ ਦੇ ਨਜਦੀਕ ਪਈ ਸੀ ਅਤੇ ਉਸ ਦੀ ਬਾਂਹ ਦੀ ਨਸ਼ ਵਿੱਚ ਸਰਿੰਜ਼ ਅਟਕੀ ਹੋਈ ਸੀ ਅਤੇ ਅੱਧਾ ਲਗਾਇਆ ਗਿਆ ਟੀਕਾ ਬਾਕੀ ਸੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ ਐਚ ਓ ਗੁਰਾਇਆ ਕੇਵਲ ਸਿੰਘ ਮੌਕੇ ਤੇ ਪੁੰਹਚੇ ਤੇ ਉਹਨਾਂ ਨੇ ਮੌਕੇ ਸਾਰੀ ਸਥਿਤੀ ਦਾ ਜਾਇਜਾ ਲਿਆ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਮ੍ਰਿਤਕ ਦੀ ਪਹਿਚਾਨ ਚਰਨਜੀਤ ਵਾਸੀ ਪਿੰਡ ਮਸਾਣੀ ਵਜੋਂ ਹੋਈ ਹੈ।