April 22, 2026 7:51 pm

ਗੁਰਮੀਤ ਸਿੰਘ ਈਸਾਪੁਰ ਨੇ ਬੀਪੀਈਓ ਭਵਾਨੀਗੜ੍ਹ ਦਾ ਚਾਰਜ ਸੰਭਾਲਿਆ

ਭਵਾਨੀਗੜ੍ਹ, 24 ਨਵੰਬਰ (ਕ੍ਰਿਸ਼ਨ ਗਰਗ)- ਇੱਥੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇ ਦਫਤਰ ਵਿਖੇ ਗੁਰਮੀਤ ਸਿੰਘ ਈਸਾਪੁਰ ਨੇ ਬਤੌਰ ਬੀਪੀਈਓ ਦਾ ਚਾਰਜ ਸੰਭਾਲਿਆ।ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਬੱਚਿਆਂ ਦੀ ਬੇਹਤਰ ਪੜ੍ਹਾਈ ਲਈ ਬਲਾਕ ਦੇ ਸਕੂਲਾਂ ਵਿੱਚ ਤਾਇਨਾਤ ਅਧਿਆਪਕਾਂ ਨਾਲ ਵਧੀਆ ਤਾਲਮੇਲ ਕਾਇਮ ਰੱਖਣਗੇ ਅਤੇ ਆਪਣੀ ਡਿਊਟੀ ਨੂੰ ਪੂਰੀ ਈਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਸੇਵਾ ਮੁਕਤ ਬੀਡੀਪੀਓ ਸੰਤੋਸ਼ ਕੁਮਾਰ, ਜਗਜੀਤ ਸਿੰਘ ਡਾਇਰੈਕਟਰ ਮਾਡਰਨ ਸੈਕੂਲਰ ਸੰਸਥਾ ਅਤੇ ਗੁਰਪ੍ਰਗਟ ਸਿੰਘ ਸਮੇਤ ਹੋਰ ਸਟਾਫ ਵੀ ਹਾਜਰ ਸੀ।

Send this to a friend