ਹੁਸ਼ਿਆਰਪੁਰ, 24 ਨਵੰਬਰ (ਤਰਸੇਮ ਦੀਵਾਨਾ)- ਜਾਣਕਾਰੀ ਦਿੰਦਿਆਂ ਹਰਦੇਵ ਸਿੰਘ ਮੱਲੀ ਨੰਗਲ ਨੇ ਦੱਸਿਆ ਕਿ ਉਹ ਆਪਣੀ ਇਨੋਵਾ ਗੱਡੀ ਨੰਬਰ ਪੀ ਬੀ- 08-ਬੀ ਐੱਫ-1900 ਵਿੱਚ ਸਵਾਰ ਹੋ ਕੇ ਹੁਸ਼ਿਆਰਪੁਰ ਵਾਲੀ ਸਾਈਡ ਤੋਂ ਫਗਵਾੜਾ ਵਾਲੀ ਸਾਈਡ ਜਾ ਰਿਹਾ ਸੀ ਅਤੇ ਪਿੰਡ ਅੱਤੋਵਾਲ ਵਿਖੇ ਅਚਾਨਕ ਸਾਹਮਣੇ ਤੋਂ ਆ ਰਹੀ ਆਉਂਡੀ ਗੱਡੀ ਨੰਬਰ ਪੀ ਬੀ-65-ਏ ਕੇ-0067 ਜੋ ਕਿ ਫਗਵਾੜਾ ਵਾਲੀ ਸਾਈਡ ਤੋਂ ਆ ਰਹੀ ਸੀ ਨੇ ਸਾਹਮਣੇ ਤੋਂ ਇਨੋਵਾ ਗੱਡੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਭਾਵੇਂ ਜ਼ਬਰਦਸਤ ਟੱਕਰ ਹੋਣ ਦੇ ਬਾਵਜੂਦ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਪ੍ਰੰਤੂ ਦੋਵੇਂ ਗੱਡੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ। ਆੁਉਡੀ ਦੇ ਚਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਗੱਡੀ ਵਿੱਚ ਲੁਧਿਆਣਾ ਤੋਂ ਬਰਾਤ ਲੈ ਕੇ ਚੱਬੇਵਾਲ ਜਾ ਰਿਹਾ ਸੀ ਜਿਸ ਵਿਚ ਲਾੜਾ ਸਵਾਰ ਸੀ। ਅਤੇ ਅਚਾਨਕ ਉਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ। ਹਾਦਸੇ ਕਾਰਨ ਸੜਕ ਦੇ ਦੋਵੇਂ ਪਾਸੇ ਕੁਝ ਸਮੇਂ ਲਈ ਜਾਮ ਵਰਗੀ ਸਥਿਤੀ ਬਣ ਗਈ। ਥਾਣਾ ਮੇਹਟੀਆਣਾ ਤੋਂ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਸਮੇਤ ਪੁਲਸ ਪਾਰਟੀ ਘਟਨਾ ਵਾਲੀ ਥਾਂ ਪਹੁੰਚ ਕੇ ਹਾਦਸਾ ਗ੍ਰਸਤ ਵਾਹਨ ਆਪਣੇ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।