Skip to content
Independent perspectives. Global stories.
BREAKING

ਜ਼ਿਲ੍ਹਾ ਬਰਨਾਲਾ ‘ਚ ਸੇਖਾ ਰੋਡ ‘ਤੇ ਭਾਰੀ ਮਾਤਰਾ ‘ਚ ਫੜਿਆ ਨਕਲੀ ਦੇਸੀ ਘਿਉ

Share this story

ਬਰਨਾਲਾ, 24 ਨਵੰਬਰ (ਗੁਰਸੇਵ ਸਿੰਘ ਜੋਗੀ)- ਸਥਾਨਕ ਜ਼ਿਲ੍ਹਾ ਬਰਨਾਲਾ ਦੇ ਸੇਖਾ ਰੋਡ ਗਲੀ ਨੰ 4 ਵਿੱਚ ਇਕ ਗੋਦਾਮ ਚ ਰੱਖੇ ਗਏ ਨਕਲੀ ਦੇਸੀ ਘਿਓ ਦੇ ਵੱਡੇ ਭੰਡਾਰ ਨੂੰ ਸਿਹਤ ਵਿਭਾਗ ਅਤੇ ਤਹਿਸੀਲਦਾਰ ਹਰਬੰਸ ਸਿੰਘ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੀਲ ਕੀਤਾ ਗਿਆ lਦੇਸੀ ਕਿਉਂ ਵੇਚਣ ਵਾਲੇ ਮਾਲਕ ਦੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਕਾਫੀ ਦੇਰ ਤੱਕ ਉਡੀਕ ਕਰਦਾ ਰਿਹਾ ਪਰ ਉਹ ਨਾ ਪਹੁੰਚਿਆ ਅਖੀਰ ਤਹਿਸੀਲਦਾਰ ਹਰਬੰਸ ਸਿੰਘ ਅਤੇ ਸਿਹਤ ਵਿਭਾਗ ਦੇ ਡੀ ਐੱਚ ਓ ਡਾ ਰਾਜ ਕੁਮਾਰ ਦੇਰ ਰਾਤ ਇਸ ਗੁਦਾਮ ਚੋਂ ਵਾਪਸ ਮੁੜ ਗਏ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲੀਸ ਦੀ ਨਕਲੀ ਘਿਓ ਦੇ ਗੋਦਾਮ ਦੀ ਰਾਖੀ ਲਈ ਡਿਊਟੀ ਲਗਾਈ ਗਈ ਹੈ l ਪਰ ਉੱਥੇ ਖੜ੍ਹੇ ਲੋਕ ਇੱਕ ਦੂਜੇ ਨੂੰ ਇਹ ਕਹਿ ਰਹੇ ਸੀ ਕੇ ਅੱਜ ਦੂਸਰਾ ਦਿਨ ਹੋ ਗਿਆ ਹੈ ਪਰ ਪ੍ਰਸ਼ਾਸਨ ਨੇ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਦਾਲ ਚ ਕੁਝ ਕਾਲਾ ਲੱਗਦਾ ਹੈ ਪਰ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਅੱਗੇ ਪ੍ਰਸ਼ਾਸਨ ਇਸ ਤੇ ਕਿੰਨਾ ਕੁ ਸਟੈਂਡ ਲੈਂਦਾ ਹੈ ਕਿ ਲੋਕਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਹੋ ਰਿਹਾ ਹੈ। ਇੱਕ ਆਪਣਾ ਨਫ਼ਾ ਕਮਾਉਣ ਲਈ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਇਹ ਸਿਹਤ ਵਿਭਾਗ ਦੀ ਢਿੱਲੀ ਕਾਰਜ਼ਗਾਰੀ ਦੀ ਨਿਸ਼ਾਨੀ ਹੈ।@

WRITTEN BY