April 22, 2026 3:05 pm

ਬਜ਼ੁਰਗ ਔਰਤ ਦੀਆਂ ਵਾਲੀਆਂ ਖੋਹ ਕੇ ਫਰਾਰ

ਗੁਰਾਇਆ, 22 ਨਵੰਬਰ (ਕੁਲਦੀਪ)- ਪੁਲਿਸ ਚੋਂਕੀ ਰੁੜਕਾ ਕਲਾਂ ਦੇ ਇਲਾਕੇ ਚ ਲੁਟਾਂ ਖੋਹਾਂ ਦੀਆਂ ਵਾਰਦਾਤਾਂ ਨਹੀਂ ਰੁੱਕ ਰਹੀਆਂ ਇਸੇ ਸਬੰਧੀ ਪੁਲਿਸ ਦੀ ਢਿੱਲੀ ਕਾਰਗੁਜਾਰੀ ਕਾਰਨ ਲੋਕਾਂ ਵਲੋਂ ਧਰਨਾ ਦਿੱਤਾ ਗਿਆ ਸੀ। ਕਲ੍ਹ ਦੁਪਹਿਰ 2 ਵਜੇ ਦੇ ਆਸ ਪਾਸ ਦੋ ਮੋਟਰ ਸਾਈਕਲ ਸਵਾਰਾਂ ਵਲੋਂ ਪਤੀ ਰਾਵਲ ਕੀ ਰੁੜਕਾ ਕਲਾਂ ਵਿਖ਼ੇ ਇੱਕ ਘਰ ਚ ਵੜਕੇ ਸਾਬਕਾ ਮੇਂਬਰ ਪੰਚਾਇਤ ਜੀਵਨ ਲਾਲ ਦੀ ਬਜ਼ੁਰਗ ਮਾਤਾ ਦੀਆਂ ਵਾਲਿਆਂ ਲਾਹ ਲਈਆਂ ਅਤੇ ਫਰਾਰ ਹੋ ਗਏ ਜਿਨ੍ਹਾਂ ਦੀ ਫੋਟੋ ਸੀ ਸੀ ਟੀ ਵੀ ਕੈਮਰਿਆਂ ਚ ਕੈਦ ਹੋ ਗਈਆਂ। ਇਸ ਸਬੰਧੀ ਏ ਐਸ ਆਈ ਲਵਿੰਦਰ ਨੇ ਦੱਸਿਆ ਕਿ ਮਾਮਲੇ ਦੀ ਘੋਖ ਕੀਤੀ ਜਾ ਰਹੀ ਹੈ। ਇਨ੍ਹਾਂ ਲੁਟੇਰਿਆਂ ਦੀ ਤਲਾਸ਼ ਜ਼ਾਰੀ ਹੈ।

Send this to a friend