Skip to content
Independent perspectives. Global stories.
BREAKING

12 ਕਰੋੜ ਦੀ ਹੈਰੋਇਨ ਸਮੇਤ 2 ਕਾਰ ਸਵਾਰ ਤਸਕਰ ਕਾਬੂ

Share this story

ਲੁਧਿਆਣਾ, 20 ਨਵੰਬਰ (ਜਸਪਾਲ ਅਰੋੜਾ)- ਸੀ ਆਈ ਏ 2 ਦੀ ਪੁਲਸ ਪਾਰਟੀ ਨੇ ਗੰਦਾ ਨਾਲਾ ਪੁਲੀ ਲੀ ਪਲਾਜ਼ਾ ਹੋਟਲ ਕੋਲ ਨਾਕੇਬੰਦੀ ਦੌਰਾਨ 2 ਕਾਰ ਸਵਾਰ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ 2 ਕਿਲੋ 400 ਗ੍ਰਾਮ ਹੈਰੋਇਨ ,ਬਰਾਮਦ ਕੀਤੀ ਹੈ ਜਿਸ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ ਚ 12 ਕਰੋੜ ਰੁਪਏ ਦੱਸੀ ਜਾ ਰਹੀ ਹੈ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ ਇਕ ਇਲੈਕਟ੍ਰੋਨਿਕ ਕੰਡਾ 90 ਮੋਮੀ ਲਿਫਾਫੇ ਵੀ ਬਰਾਮਦ ਕੀਤੇ ਹਨ। ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ , ਡੀ ਸੀ ਪੀ ਸਿਮ੍ਰਤਪਾਲ ਸਿੰਘ ਢੀਂਡਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਏ ਡੀ ਸੀ ਪੀ ਕ੍ਰਾਈਮ ਹਰੀਸ਼ ਧਿਆਮਾ , ਏ ਸੀ ਪੀ ਕ੍ਰਾਈਮ 2 ਸੁਰਿੰਦਰ ਮੋਹਨ ਦੀ ਅਗਵਾਈ ਵਾਲੀ ਟੀਮ ਦੇ ਸੀ ਆਈ ਏ 2 ਇੰਚਾਰਜ ਪ੍ਰਵੀਨ ਰਣਦੇਵ ਨੂੰ ਗੁਪਤ ਸੂਚਨਾ ਮਿਲੀ ਕਿ ਕਾਰ ਸਵਾਰ 2 ਤਸਕਰ ਭਾਰੀ ਮਾਤਰਾ ਚ ਨਸ਼ਾ ਲੈ ਕੇ ਸ਼ਿਵਪੁਰੀ ਗੰਦੇ ਨਾਲ਼ੇ ਤੋਂ ਹੈਬੋਵਾਲ ਸ਼ਾਇਡ ਨੂੰ ਜਾ ਰਹੇ ਹਨ ਉਹਨਾਂ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਹੋਟਲ ਲੀ ਪਲਾਜ਼ਾ ਕੋਲ ਨਾਕੇਬੰਦੀ ਦੌਰਾਨ ਕਾਰ ਸਵਾਰ ਦੋਨੋ ਤਸਕਰਾ ਨੂੰ ਕਰੋੜਾਂ ਦੀ ਹੈਰੋਇਨ ਸਮੇਤ ਕਾਬੂ ਕਰ ਲਿਆ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਨਿਊ ਕੁੰਦਨਪੁਰੀ ਨਿਵਾਸੀ ਸ਼ੁਭਮ ਉਰਫ ਬੰਬ , ਸੁੰਦਰ ਨਗਰ ਨਿਵਾਸੀ ਅਭਿਸ਼ੇਕ ਜੈਨ ਉਰਫ ਲੱਕੀ ਵਜੋਂ ਹੋਈ ਪੁਲਸ ਅਨੁਸਾਰ ਫੜਿਆ ਗਿਆ ਦੋਸ਼ੀ ਸ਼ੁਭਮ ਉਰਫ ਬੰਬ ਨੇ ਇਕ ਸਾਲ ਤੋਂ ਘੜਾ ਭੰਨ ਮਾਰਕੀਟ ਨਿਊ ਮਾਧੋਪੁਰੀ ਵਿਖੇ ਕੱਕੜ ਕਲੱਥ ਹਾਊਸ ਤੇ ਸੇਲ ਮੈਨ ਦਾ ਕੰਮ ਕਰਦਾ ਸੀ ਅਤੇ ਦੋਸ਼ੀ ਅਭਿਸ਼ੇਕ ਜੈਨ ਆਪਣੇ ਮਾਮੇ ਦੀ ਹੋਜਰੀ ਵਿਖੇ ਚੇੱਕਿੰਗ ਪੈਕਿੰਗ ਦਾ ਕੰਮ ਕਰਦਾ ਸੀ ਪੁਲਸ ਨੇ ਫਿਲਹਾਲ ਦੋਨਾਂ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

WRITTEN BY