ਜਲਾਲਾਬਾਦ, 20 ਨਵੰਬਰ (ਮੇਹਰ ਮੁਟਨੇਜਾ)- ਅੱਜ ਜੀ.ਜੀ.ਐਸ ਡੀਏਵੀ ਕਾਲਜ ‘ਚ ਸ਼ੋਸ਼ਲ ਮੀਡੀਆ ਤੇ ਡੀਬੇਟ ਕਰਵਾਈ। ਪ੍ਰਿੰਸੀਪਲ ਡਾਂ ਸੰਜੇ ਕੁਮਾਰ ਨੇ ਡੀਬੇਟ ਕਰਵਾਉਣ ਦੀ ਜਿੰਮੇਵਾਰੀ ਪ੍ਰੋ ਸੰਦੀਪ ਕੁਮਾਰ ਹਾਂਡਾ ਅਤੇ ਪ੍ਰੋ ਪਵਨ ਕੁਮਾਰ ਨੂੰ ਸੋਂਪੀ। ਪ੍ਰਿੰਸੀਪਲ ਸ਼੍ਰੀ ਸ਼ਰਮਾ ਨੇ ਵਿਦਿਆਰਥੀਆਂ ‘ਚ ਚੇਤਨਤਾਂ ਫੈਲਾਉਣ ਲਈ ਇਹ ਪ੍ਰੋਗਰਾਮ ਕਰਵਾਇਆ ਤਾਂ ਜੋ ਵਿਦਿਆਰਥੀ ਵਿਗਿਆਨ ਅਤੇ ਤਕਨੋਲਜੀ ਦਾ ਸਹੀ ਫਾਇਦਾ ਲੈ ਸਕਣ ਤੇ ਉਸ ਦੇ ਨੁਕਸਾਨ ਤੋਂ ਬਚ ਸਕਣ। ਇਹ ਪ੍ਰੋਗਰਾਮ ਕਾਲਜ ਦੇ ਸੈਮੀਨਾਰ ਹਾਲ ‘ਚ ਕਰਵਾਇਆ ਗਿਆ। ਇਸ ਪ੍ਰੋਗਰਾਮ ‘ਚ ਵਿਦਿਆਰਥੀਆਂ ਤੋਂ ਇਲਾਵਾ ਪੂਰੇ ਸਟਾਫ ਨੇ ਭਾਗ ਲਿਆ ਤੇ ਆਪਣੇ -ਆਪਣੇ ਅਨੁਭਵ ਸਾਂਝੇ ਕੀਤੇ ਗਏ । ਇਕ ਪਾਸੇ ਪ੍ਰੋ ਸੰਦੀਪ ਕੁਮਾਰ ਹਾਂਡਾ ਆਪਣੀ ਟੀਮ ਦੀ ਅਗਵਾਈ ਕਰ ਰਹੇ ਸਨ ਅਤੇ ਦੂਸਰੇ ਪਾਸੇ ਪ੍ਰੋ. ਪਵਨ ਕੁਮਾਰ ਨੇ ਆਪਣੀ ਟੀਮ ਦੀ ਅਗਵਾਈ ਕੀਤੀ । ਵਿਦਿਆਰਥੀਆਂ ਨੇ ਤਕਨੋਲਜੀ ਦੇ ਹਜਾਰਾਂ ਫਾਇਦੇ ਦੱਸੋ ਅਤੇ ਅਜੋਕੇ ਸਮਾਜ ‘ਚ ਇਸ ਦੀ ਮਹਤੱਤਾ ਬਾਰੇ ਦੱਸਿਆ। ਜਿਹੜਾ ਦੇਸ਼ ਅਜੋਕੇ ਸਮੇ ‘ਚ ਜਿਨ੍ਹਾਂ ਜਿਆਦਾ ਤਕਨੋਲਜੀ ‘ਚ ਅੱਗੇ ਹੈ। ਉਹਨਾਂ ਹੀ ਜਿਆਦਾ ਵਿਕਸਿਤ ਦੇ ਸੰਸਾਰ ‘ਚ ਰਾਜ ਕਰ ਰਿਹਾ ਹੈ। ਜਿਹੜਾ ਦੇਸ਼ ਤਕਨੋਲਜੀ ‘ਚ ਪਿੱਛੇ ਹੈ। ਉਹ ਵਿਕਾਸ ‘ਚ ਵੀ ਪੱਛੜ ਕੇ ਰਹਿ ਗਿਆ ਹੈ। ਪਰ ਦੂਜੇ ਪਾਸੇ ਸ਼ੋਸ਼ਲ ਮੀਡੀਆ ਫੇਸਬੁੱਕ,ਵਟਸਐਪ, ਇੰਸਟਾਗ੍ਰਾਮ , ਟਿਕ ਟੋਕ ਆਦਿ ਤੇ ਜਮ ਤੇ ਬਹਿਸ ਹੋਈ ਅਤੇ ਅਨੇਕ ਹੀ ਨਵੇਂ ਨਵੇਂ ਵਿਚਾਰ ਉਭਰ ਕੇ ਸਮਾਹਣੇ ਆਏ। ਇਸ ਪ੍ਰਕਾਰ ਸ਼ੋਸ਼ਲ ਮੀਡੀਆ ਨੇ ਮੀਲਾਂ ਦੀ ਦੂਰੀ ਨੂੰ ਸਕਿਟਾਂ ‘ਚ ਤਹਿ ਕਰ ਲਿਆ ਹੈ ਤੇ ਇਸ ਪ੍ਰਕਾਰ ਨੇੜੇ ਦੇ ਰਿਸ਼ਤੇ ਦੂਰ ਚਲੇ ਗਏ । ਇਸ ਡੀਬੇਟ ਨੇ ਵਿਦਿਆਰਥੀਆਂ ‘ਚ ਨਵੀ ਚੇਤਨਤਾਂ ਭਰੀ ਕਿ ਸਾਨੂੰ ਸ਼ੋਸ਼ਲ ਮੀਡੀਆ ਦਾ ਇਸਤਮਾਲ ਬੜੀ ਹੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ ਤੇ ਸੀਮਤ ਹੀ ਕਰਨਾ ਚਾਹੀਦਾ ਹੈ । ਬਹੁਤਾ ਧਿਆਨ ਆਪਣੀ ਸਿੱਖਿਆ ਵਲੋਂ ਦੇਣਾ ਚਾਹੀਦਾ ਹੈ ਤੇ ਆਪਣੇ ਮਾਂ ਬਾਪ, ਭੈਣ ਭਰਾ ਅਤੇ ਦੋਸਤਾਂ ਮਿੱਤਰਾਂ ਨੂੰ ਸਮਾਂ ਦੇਣਾ ਚਾਹੀਦਾ ਹੈ ਤਾਂ ਜੋ ਅਸੀ ਆਪਣੇ ਸਮਾਜ ਨੂੰ ਸੋਹਣਾ ਸਿਰਜ ਸਕੀਏ। ਇਸ ਮੁਕਾਬਲੇ ‘ਚ ਰਜਾਪ੍ਰੀਤ ਕੌਰ ਬੀਏ ਨੇ ਪਹਿਲਾ ਸਥਾਨ, ਅਨੀਸ਼ ਮਿੱਢਾ ਬੀਏ ਦੂਜਾ ਸਥਾਨ ਤੇ ਪਲਕਦੀਪ ਕੌਰ ਬੀਏ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕਾਲਜ ਨੇ ਸੀਨੀਅਰ ਪ੍ਰੋ ਬਲਜਿੰਦਰ ਸਿਘ ਸੰਧੂ, ਪ੍ਰੋ ਗੁਰਜੀਤ ਸਿੰਘ, ਪ੍ਰੋ ਪ੍ਰਿੰਸੀਪਲ ਵਿਨਾਇਕ ਅਤੇ ਪ੍ਰੋ ਕੰਵਲਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।