ਅਮਲੋਹ, 20 ਨਵੰਬਰ (ਰਣਜੀਤ ਸਿੰਘ ਘੁੰਮਣ)- ਅਮਲੋਹ ਨਾਭਾ ਮੁਖ ਮਾਰਗ ਸਥਿਤ ਪਿੰਡ ਭੱਦਲਥੂਹਾ ਵਿਖੇ ਝੋਨੇ ਦੀ ਪਰਾਲੀ ਦੀਆ ਗੱਠਾ ਦੀ ਭਰੀ ਹੋਈ ਟਰਾਲੀ ਨੂੰ ਅੱਗ ਲੱਗਣ ਨਾਲ ਸੜ ਕੇ ਸਵਾਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮਿਲੀ ਜਾਣਕਾਰੀ ਅਨੁਸਾਰ ਸੋਨਾਲੀਕਾ ਟਰੈਕਟਰ ਚਾਲਕ ਜੋ ਕਿ ਗੱਠਾ ਦੀ ਭਰੀ ਹੋਈ ਟਰਾਲੀ ਨੂੰ ਲੈ ਜਾ ਰਿਹਾ ਸੀ ਭੱਦਲਥੂਹਾ ਪਿੰਡ ਵਿੱਚ ਕਿਸੇ ਵਾਹਨ ਨੂੰ ਸਾਇਡ ਦੇਣ ਸਮੇ ਸੜਕ ਨਜਦੀਕ ਲੱਗੇ ਬਿਜਲੀ ਦੇ ਟਰਾਸਫਾਰਮ ਨਾਲ ਖੈ ਗਿਆ ਜਿਸ ਕਾਰਨ ਜਿੱਥੇ ਟਰਾਫਾਰਮ ਨੁਕਸਾਨਿਆ ਗਿਆ ਉਥੇ ਟਰਾਸਫਾਰਮ ਚੋ ਚੰਗਿਆੜੀਆ ਨਿਕਲਣ ਕਾਰਨ ਪਰਾਲੀ ਦੀਆ ਗੱਠਾ ਨੂੰ ਅੱਗ ਲੱਗ ਗਈ ਜਿਸਦੀ ਟਰੈਕਟਰ ਚਾਲਕ ਨੂੰ ਕੋਈ ਭਿਨਕ ਨਾ ਪਈ ਤੇ ਉਹ ਆਪਣੀ ਮੰਜਿਲ ਵੱਲ ਜਾਦਾ ਰਿਹਾ ਤੇ ਲੱਗੀ ਅੱਗ ਭੜਕ ਗਈ ਤੇ ਸਾਰੀ ਟਰਾਲੀ ਨੂੰ ਆਪਣੀ ਲਪੇਟ ਚ ਲੈ ਲਿਆ ਤੇ ਕੁਝ ਦੁਰੀ ਤੇ ਜਾ ਕੇ ਜਦੋ ਟਰੈਕਟਰ ਚਾਲਕ ਨੇ ਪਿਛੇ ਦੇਖਿਆ ਤਾ ਟਰਾਲੀ ਚੋ ਅੱਗ ਦੀਆ ਲਪਟਾ ਨਿਲਦੀਆ ਦੇਖ ਕੇ ਘਬਰਾ ਗਿਆ ਅਤੇ ਟਰਾਲੀ ਨੂੰ ਉਥੇ ਛੱਡ ਕੇ ਭੱਜ ਗਿਆ ਮੋਕੇ ਤੇ ਮੋਜੂਦ ਲੋਕਾ ਵੱਲੋ ਇਸਦੀ ਇਤਲਾਹ ਤੁਰੰਤ ਫਾਇਰਬ੍ਰਿਗੇਡ ਮੰਡੀ ਗੋਬਿੰਦਗੜ ਨੂੰ ਦਿਤੀ ਜਿਸਨੇ ਤੁਰੰਤ ਪਹੁੰਚ ਕੇ ਬੜੀ ਮੁਸੱਕਤ ਨਾਲ ਅੱਗ ਤੇ ਕਾਬੂ ਪਾਇਆ ਪ੍ਰੰਤੂ ਟਰਾਲੀ ਸੜਕ ਸਵਾਹ ਹੋ ਗਈ । ਅੱਗ ਦਾ ਸਮੇ ਤੇ ਪਤਾ ਲੱਗ ਜਾਣਕਾਰਨ ਜਾਨੀ ਨੁਕਸਾਨ ਹੋਣ ਤੋ ਬਚ ਗਿਆ।