ਪਾਤੜਾਂ, 17 ਨਵੰਬਰ (ਹਰਭਜਨ ਸਿੰਘ ਮਹਿਰੋਕ)- ਹਰਿਆਣਾਂ ਸਰਾਬ ਦੀ ਸਮਗਲਿੰਗ ਨੂੰ ਰੋਕਣ ਲਈ ਸਤਰਾਣਾਂ ਪੁਲਿਸ ਅਤੇ ਐਕਸਾਇਜ ਵਿਭਾਗ ਵੱਲੋਂ ਦਿਨ-ਰਾਤ ਇੱਕ ਕਰਕੇ ਚਲੱਾਈ ਮੂਹਿਮ ਉਸ ਵੱਕਤ ਰੰਗ ਲਿਆਈ ਜਦੋਂ ਹਰਿਆਣਾਂ ਮਾਰਕਾ ਸਰਾਬ ਨਾਲ ਭਰੀ ਗੱਡੀ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਮਿੱਲੀ ਜਾਂਣਕਾਰੀ ਅਨੂਸਾਰ ਠਰੂਆ ਪੁਲਿਸ ਦੇ ਹੋਲਦਾਰ ਜਗਤਾਰ ਸਿੰਘ ਸਮੇਤ ਪੁਲਿਸ ਪਾਰਟੀ ਅਤੇ ਐਕਸਾਇਜ ਵਿਭਾਗ ਦੇ ਇੰਸਪੈਕਟਰ ਦਲਜੀਤ ਸਿੰਘ ਵੱਲੋਂ ਪਿੰਡ ਸਾਗਰਾ ਨੇੜੇ ਪਾੜਾ ਪੁਲ ਵਿੱਖੇ ਨਾਕਾ ਬੰਦੀ ਕਰਕੇ ਹਰਿਆਣਾਂ ਸਾਈਡ ਪਾਸੋਂ ਆ ਰਹੀ ਇੱਕ ਗੱਡੀ ਨੂੰ ਰੋਕ ਕੇ ਤਲਾਸ਼ੀ ਲੈ ਤੇ ਉਸ ਵਿੱਚੋਂ 25 ਪੇਟੀਆਂ ਹਰਿਆਣਾਂ ਮਾਰਕਾ ਦੇਸ਼ੀ ਸਰਾਬ ਬਰਾਮਦ ਕਰਕੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਮੌਕੇ ਪਤਰਕਾਰਾਂ ਨੂੰ ਤਾਜਾ ਜਾਂਣਕਾਰੀ ਦਿੰਦੇ ਹੋਏ ਸੁਤਰਾਣਾਂ ਥਾਣਾਂ ਮੁੱਖੀ ਰੂਪਿੰਦਰ ਸਿੰਘ ਨੇ ਦੱਸਿਆ ਕਿ ਖਾਸ ਮੁਖਵਰ ਵੱਲੋਂ ਮਿੱਲੀ ਇਤਲਾਹ ਤੇ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਸਿਮਰਨ ਜੀਤ ਸਿੰਘ ਪੁਤਰ ਗੁਰਚਰਨ ਸਿੰਘ ਅਤੇ ਜਸਵਿੰਦਰ ਸਿੰਘ ਪੁਤਰ ਛੋਟਾ ਸਿੰਘ ਵਾਸੀ ਜਨਾਲ ਜਿਲ੍ਹਾ ਸੰਗਰੁਰ ਨੂੰ ਸਰਾਬ ਨਾਲ ਭਰੀ ਗੱਡੀ ਸਮੇਤ ਕਾਬੂ ਕਰਕੇ ਐਕਸਾਇਜ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।