Skip to content
Independent perspectives. Global stories.
BREAKING

ਸਾਬਤ ਸੂਰਤ ਸਿੱਖ ਫੁੱਟਬਾਲ ਖਿਡਾਰੀਆਂ ਦੀ ਚੋਣ ਕੀਤੀ

Share this story

ਕੁਰਾਲੀ, 3 ਨਵੰਬਰ (ਰਣਜੋਧ ਸਿੰਘ)-ਜਗਤ ਗੁਰੂ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਟੁਰਨਾਮੈਂਟ ਖੇਡ ਵਿਭਾਗ ਪੰਜਾਬ ਅਤੇ ਪੰਜਾਬ ਫੁੱਟਵਾਲ ਐਸੋਸੀਏਸਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪਹਿਲੇ ਸਾਬਤ ਸੂਰਤ ਸਿੱਖ ਫੁਟਬਾਲ ਟੂਰਨਾਮੈਂਟ ਲਈ ਚੋਣ ਟਰਾਇਲ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਕਲੱਬ ਵੱਲੋਂ 1 ਨਵੰਬਰ ਨੂੰ ਕੁਰਾਲੀ ਸਟੇਡੀਅਮ ਸਿੰਘਪੁਰਾ ਰੋਡ ਵਿਖੇ ਗਰਾਉਂਡ ਵਿੱਚ ਗੁਰਸ਼ਰਨ ਸਿੰਘ ਪ੍ਰਧਾਨ ਠੇਕੇਦਾਰ ਅਮਰਜੀਤ ਸਿੰਘ ਮੈਮੋਰੀਅਲ ਕਲੱਬ ਕੁਰਾਲੀ ਦੀ ਪ੍ਰਧਾਨਗੀ ਵਿੱਚ ਸ਼ੁਰੂ ਕਰਵਾਏ ਗਏ। ਇਸ ਸਬੰਧੀ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਧਾਨ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਸੂਬਾ ਪੰਜਾਬ ਵਿੱਚ ਸਿੱਖ ਫੁਟਵਾਲ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਲਈ ਜਿਲ੍ਹਿਆਂ ਦੇ ਵੱਖ ਵੱਖ ਪਿੰਡਾਂ ਸ਼ਹਿਰਾਂ ਤੋਂ ਫੁਟਬਾਲ ਖੇਡ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਾਬਤ ਸੂਰਤ ਸਿੱਖ ਖਿਡਾਰੀ ਬੱਚਿਆਂ ਦੀ ਚੋਣ ਕੀਤੀ ਜਾਣੀ ਹੈ ਜਿਸ ਦੇ ਆਧਾਰ ਤੇ ਚੁਣੇ ਹੋਏ ਇਨ੍ਹਾ ਖਿਡਾਰੀਆਂ ਦੇ ਜੋਨ ਪੱਧਰੀ ਮੈਚ ਕਰਵਾਏ ਜਾਣਗੇ ਤੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਚੋਣ ਕਰਕੇ ਉਨ੍ਹਾ ਨੂੰ ਜਿਲ੍ਹਾ ਮੋਹਾਲੀ ਦੀ ਟੀਮ ਵਿੱਚ ਸ਼ਾਮਿਲ ਕੀਤਾ ਜਾਵੇਗਾ। ਇਸ ਉਪਰੰਤ ਚੁਣੇ ਹੋਏ ਖਿਡਾਰੀਆਂ ਦਾ 15 ਦਿਨਾਂ ਦਾ ਫੁਟਬਾਲ ਕੈਂਪ ਲਗਾਇਆ ਜਾਵੇਗਾ ਤਾਂ ਜੋ ਬੱਚਿਆਂ ਦੀ ਖੇਡ ਵਿੱਚ ਹੋਰ ਸੁਧਾਰ ਆ ਸਕੇ ਅਤੇ ਕੋਚ ਸਹਿਬਾਨਾਂ ਕੋਲੋਂ ਟਰੇਨਿੰਗ ਲੈ ਕੇ ਆਪਣੀ ਖੇਡ ਕਲ੍ਹਾ ਵਿੱਚ ਹੋਰ ਨਿਖਾਰ ਲਿਆ ਸਕਣ ਤੇ ਆਪਣਾ ਤੇ ਆਪਣੇ ਜਿਲ੍ਹੇ ਦਾ ਨਾਮ ਰੌਸ਼ਨ ਕਰ ਸਕਣ। ਗੁਰਸ਼ਰਨ ਸਿੰਘ ਨੇ ਦੱਸਿਆ ਕਿ ਅੱਜ ਦੇ ਹੋਏ ਇਨ੍ਹਾ ਟਰਾਇਲਾਂ ਵਿੱਚ ਵੱਖ ਵੱਖ ਪਿੰਡਾਂ ਸ਼ਹਿਰਾਂ ਤੇ ਬਲਾਕਾਂ ‘ਚੋਂ ਆਏ 14 ਤੋਂ 21ਸਾਲ ਦੇ 100 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਜਿਨ੍ਹਾ ਵਿੱਚੋਂ 30 ਬੱਚਿਆਂ ਨੂੰ ਕੈਂਪ ਲਈ ਚੁਣਿਆ ਗਿਆ ਹੈ ਇਸ ਤੋਂ ਬਾਅਦ 15 ਦਿਨਾਂ ਦੇ ਕੈਂਪ ਦੌਰਾਨ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ 16 ਖਿਡਾਰੀਆਂ ਦੀ ਚੋਣ ਕਰਕੇ ਅੱਗੇ ਦੇ ਜਿਲ੍ਹਾ ਪੱਧਰੀ ਮੈਚਾਂ ਲਈ ਚੁਣਿਆ ਜਾਵੇਗਾ।। ਇਸ ਮੌਕੇ ਸਰੀਰਕ ਖੇਡਾਂ ਵੱਲ ਉਤਸਾਹਿਤ ਦੀ ਇਸ ਮੌਕੇ ਕੋਚ ਜਸਮੀਤ ਸਿੰਘ, ਕੋਚ ਗੁਰਜੀਤ ਸਿੰਘ ਤਿਊੜ, ਡੀਪੀ ਵਰਿੰਦਰ ਸਿੰਘ,ਰਮਾਕਾਂਤ ਕਾਲੀਆ, ਸਤਵਿੰਦਰ ਸਿੰਘ ਧੰਮਾ, ਪ੍ਰਿੰਸੀਪਲ ਸਪਿੰਦਰ ਸਿੰਘ,ਰਵੀ ਧੀਮਾਨ, ਗੁਰਪ੍ਰੀਤ ਸਿੰਘ ਗੁਰੀ, ਮਨੀ ਟਿਵਾਣਾ, ਮੋਨੂੰ ਭਾਟੀਆ,ਚਰਨਜੀਤ ਸਿੰਘ, ਮਨੀਪਾਲ ਸਿੰਘ ਸਿੰਬਲ੍ਹ ਆਦਿ ਕਲੱਬ ਮੈਂਬਰ ਹਾਜਰ ਸਨ।।

WRITTEN BY