Skip to content
Independent perspectives. Global stories.
BREAKING

ਖੱਟਰ ਦੇ ਸਹੁੰ–ਚੁਕ ਸਮਾਗਮ ਮੌਕੇ ਢੀਂਡਸਾ ਦੀ ਹਾਜ਼ਰੀ ਤੋਂ ਅਕਾਲੀ ਚਿੰਤਤ

Share this story

ਚੰਡੀਗੜ੍ਹ, 29 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਦੀਵਾਲ਼ੀ ਵਾਲੇ ਦਿਨ ਸ੍ਰੀ ਮਨੋਹਰ ਲਾਲ ਖੱਟਰ ਅਤੇ ਸ੍ਰੀ ਦੁਸ਼ਯੰਤ ਚੌਟਾਲਾ ਵੱਲੋਂ ਕ੍ਰਮਵਾਰ ਹਰਿਆਣਾ ਦੇ ਮੁੱਖ ਮੰਤਰੀ ਤੇ ਉੱਪ–ਮੁੱਖ ਮੰਤਰੀ ਵਜੋਂ ਸਹੁੰ ਚੁਕਾਏ ਜਾਣ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਤਾਂ ਸਭ ਨੇ ਵੇਖਿਆ ਪਰ ਉੱਥੇ ਮੌਜੂਦ ਪੰਜਾਬ ਦੀ ਜਿਹੜੀ ਇੱਕ ਹੋਰ ਬਹੁ–ਚਰਚਿਤ ਹਸਤੀ ਦਾ ਕਿਸੇ ਨੇ ਨੋਟਿਸ ਨਹੀਂ ਲਿਆ। ਉਸ ਨੂੰ ਉੱਥੇ ਵੇਖ ਕੇ ਅਕਾਲੀ ਦਲ ਦੀ ਹਾਈ ਕਮਾਂਡ ਕੁਝ ਫ਼ਿਕਰਮੰਦ ਦੱਸੀ ਜਾ ਰਹੀ ਹੈ। ਉਸ ਸਹੁੰ–ਚੁਕਾਈ ਸਮਾਰੋਹ ‘ਚ ਰਾਜ ਸਭਾ ਮੈਂਬਰ ਤੇ ਅਕਾਲੀ ਆਗੂ ਸ੍ਰੀ ਸੁਖਦੇਵ ਸਿੰਘ ਢੀਂਡਸਾ ਵੀ ਮੌਜੂਦ ਸਨ। ਹੁਣ ਜਦੋਂ ਸ੍ਰੀ ਢੀਂਡਸਾ ਪਿੱਛੇ ਜਿਹੇ ਹੀ ਰਾਜ ਸਭਾ ‘ਚ ਅਕਾਲੀ ਦਲ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ; ਅਜਿਹੇ ਵੇਲੇ ਉਨ੍ਹਾਂ ਦੀ ਇਸ ਸਮਾਰੋਹ ‘ਚ ਮੌਜੂਦਗੀ ਤੋਂ ਕਈ ਤਰ੍ਹਾਂ ਦੇ ਸੁਆਲ ਉੱਠਣੇ ਸੁਭਾਵਕ ਹਨ।

WRITTEN BY