Skip to content
Independent perspectives. Global stories.
BREAKING

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਨਰਮੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਣ ਲਈ ਧਰਨਾ ਤੀਜੇ ਦਿਨ ਵੀ ਜਾਰੀ

Share this story

ਬਠਿੰਡਾ/ ਗੋਨਿਆਣਾ, 18 ਅਕਤੂਬਰ (ਗੁਰਮੀਤ ਸੇਮਾ, ਰਾਜੂ, ਮੰਜ਼ਿਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਨਰਮੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਣ ਲਈ ਗੋਨਿਆਣਾ ਮੰਡੀ ਮਾਰਕੀਟ ਕਮੇਟੀ ਦਫਤਰ ਵਿਖੇ ਲਾਇਆ ਗਿਆ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਦੇ ਜਨਰਲ ਸਕੱਤਰ ਸੁਖਦਰਸ਼ਨ ਸਿੰਘ ਖੇਮੂਆਣਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਨਰਮੇ ਦੀ ਸਰਕਾਰੀ ਰੇਟ 5450 ਰੁਪਏ ਨਿਸ਼ਚਿਤ ਕੀਤਾ ਗਿਆ ਹੈ ਪਰ ਪ੍ਰਾਈਵੇਟ ਵਪਾਰੀ 4500 ਤੋਂ 4700 ਰੁਪਏ ਪ੍ਰਤੀ ਕੁਇੰਟਲ ਨਰਮਾ ਖ਼ਰੀਦ ਕੇ ਕਿਸਾਨਾਂ ਦੀ ਵੱਡੀ ਲੁੱਟ ਕਰ ਰਹੇ ਹਨ।ਜਿੱਥੇ ਇੱਕ ਪਾਸੇ ਕੇਂਦਰ ਸਰਕਾਰ ਨਿੱਤ ਨਵੀਆਂ ਸ਼ਰਤਾਂ ਲਾ ਕੇ ਨਰਮੇ ਦੀ ਖਰੀਦ ਤੋਂ ਭੱਜ ਰਹੀ ਹੈ ਉੱਥੇ ਪੰਜਾਬ ਸਰਕਾਰ ਵੀ ਨਰਮੇ ਦੀ ਖਰੀਦ ਨਹੀਂ ਕਰ ਰਹੀ ਅਤੇ ਕੇਂਦਰ ਸਰਕਾਰ ਦੇ ਸਿਰ ਸਾਰਾ ਦੋਸ਼ ਮੜ੍ਹਨ ਤੇ ਲੱਗੀ ਹੋਈ ਹੈ। ਇੱਕ ਪਾਸੇ ਝੋਨੇ ਦੀ ਫਸਲ ਦੀ ਕਾਸ਼ਤ ਘੱਟ ਕਰਨ ਤੇ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਹੈ ਉੱਥੇ ਨਰਮੇ ਦੀ ਖਰੀਦ ਕਰਨ ਤੋਂ ਸਰਕਾਰ ਮੁੱਕਰ ਰਹੀ ਹੈ। ਧਰਨੇ ਦੇ ਚੱਲਦਿਆਂ ਦੁਪਹਿਰ ਇੱਕ ਵਜੇ ਤੱਕ ਕਿਸਾਨ ਜਥੇਬੰਦੀ ਦੇ ਆਗੂਆਂ ਦੀ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ। ਇਸ ਸਮੇਂ ਬਲਾਕ ਦੇ ਆਗੂ ਸੁਖਮੰਦਰ ਸਿੰਘ ਲੱਖੀ ਜੰਗਲ, ਮਲਕੀਤ ਸਿੰਘ ਕੋਠੇ ਚੇਤ ਸਿੰਘ ਵਾਲੇ, ਜਸਵੀਰ ਸਿੰਘ ਗਹਿਰੀ ਭਾਗੀ, ਸਾਬਕਾ ਪ੍ਰਧਾਨ ਜਗਸੀਰ ਸਿੰਘ ਜੀਦਾ, ਬੇਅੰਤ ਸਿੰਘ ਮਹਿਮਾ ਸਰਜਾ, ਛਿੰਦਰਪਾਲ ਸਿੰਘ ਕੋਠੇ ਚੇਤ ਸਿੰਘ ਵਾਲੇ, ਮਹਿੰਦਰ ਸਿੰਘ ਕੋਠੇ ਸੰਧੂਆਂ ਵਾਲੇ, ਰਾਮ ਸਿੰਘ ਦਿਉਣ, ਬਲਦੇਵ ਸਿੰਘ ਖੇਮੂਆਣਾ, ਗੁਰਚਰਨ ਸਿੰਘ ਗੋਨਿਆਣਾ ਖੁਰਦ, ਗਗਨਦੀਪ ਸਿੰਘ ਗੋਨਿਆਣਾ ਕਲਾਂ, ਜਸਕਰਨ ਸਿੰਘ ਲੱਖੀ ਜੰਗਲ, ਅਜਾਇਬ ਸਿੰਘ ਨਾਥੀਆਣਾ, ਨਛੱਤਰ ਸਿੰਘ ਜੰਡਾਂ ਵਾਲਾ, ਕਰਨੈਲ ਸਿੰਘ ਬਲਾਹੜ ਵਿੰਝੂ ਤੇ ਹੋਰ ਕਿਸਾਨ ਆਗੂ ਤੇ ਵਰਕਰ ਸ਼ਾਮਿਲ ਹੋਏ।

WRITTEN BY