ਨਵੀਂ ਦਿੱਲੀ 23 ਮਈ (ਪੀ.ਟੀ.)-ਸੀ.ਬੀ.ਆਈ ਨੇ ਕੋਲਾ ਘੁਟਾਲੇ ’ਚ ਨਾਗਪੁਰ ਦੀ ਜਾਇਸਵਾਲ ਨੈਕੋ ਇੰਡਸਟਰੀਜ ਤੇ ਅਣਪਛਾਤੇ ਸਰਕਾਰੀ ਅਧਿਕਾਰੀਆਂ ਵਿਰੁੱਧ ਇਕ ਹੋਰ ਐੱਫ.ਆਈ.ਆਰ ਦਰਜ ਕੀਤੀ ਹੈ। ਇਸ ਤਰਾਂ ਕੋਲਾ ਘੁਟਾਲੇ ਸਬੰਧੀ ਇਹ 20 ਵਾਂ ਮਾਮਲਾ ਦਰਜ ਕੀਤਾ ਗਿਆ ਹੈ। ਕੈਗ ਦੇ ਅਨੁਮਾਨ ਅਨੁਸਾਰ ਕੋਲਾ ਘੁਟਾਲੇ ’ਚ 1.76 ਲੱਖ ਕਰੋੜ ਦਾ ਨੁਕਸਾਨ ਹੋਇਆ ਸੀ। ਏਜੰਸੀ ਦੇ ਸੂਤਰਾਂ ਅਨੁਸਾਰ ਨਵਾਂ ਮਾਮਲਾ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੀਆਂ ਧਾਰਾਵਾਂ ਤਹਿਤ ਤੇ ਕਥਿਤ ਸਾਜਿਸ਼ ਰਚਣ ਦੇ ਦੋਸ਼ ’ਚ ਦਰਜ ਕੀਤਾ ਗਿਆ ਹੈ।