Skip to content
Independent perspectives. Global stories.
BREAKING

ਪਿੰਡ ਕਰੌਦਾ ‘ਚ ਦੋ ਦੋਸਤਾਂ ਵੱਲੋਂ ਦੋਸਤ ਦਾ ਗੱਲ ਘੁੱਟ ਕੇ ਕਤਲ

Share this story

ਖਨੌਰੀ, 15 ਅਕਤੂਬਰ (ਸਤਨਾਮ ਸਿੰਘ ਕੰਬੋਜ ਲਾਇਲਪੁਰੀਆ)- ਬੀਤੀ ਰਾਤ ਨੇੜਲੇ ਪਿੰਡ ਕਰੋਦਾ ਚੇ ਦੋ ਦੋਸਤਾਂ ਵੱਲੋਂ ਇੱਕ ਆਪਣੇ ਹੀ ਦੋਸਤ ਦਾ ਗੱਲ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਥਾਣਾ ਖਨੌਰੀ ਵਿੱਚ ਮ੍ਰਿਤਕ ਦੇ ਪਿਤਾ ਰਾਮਦਾਆ ਦੇ ਪੁੱਤਰ ਮਾਨ ਸਿੰਘ ਨੇ ਲਗਾਏ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਦੋ ਲੜਕੇ ਅਤੇ ਇੱਕ ਲੜਕੀ ਹੈ ਜੋ ਕਿ ਤਿੰਨੇ ਹੀ ਸ਼ਾਦੀ ਸ਼ੁਦਾ ਹਨ ਉਨ੍ਹਾਂ ਦੱਸਿਆ ਕਿ ਉਸ ਦਾ ਛੋਟਾ ਲੜਕਾ ਜਸਵਿੰਦਰ ਸਿੰਘ ਉਮਰ ਕਰੀਬ ਪੱਚੀ ਸਾਲ ਜੋ ਕਿ ਬੀਤੀ ਰਾਤ ਪਿੰਡ ਕਰੋਦਾ ਜੇ ਕੰਮ ਕਾਰ ਲਈ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਦੇ ਦੋਸਤ ਰਣਧੀਰ ਸਿੰਘ ਅਤੇ ਸਲਿੰਦਰ ਸਿੰਘ ਮਿਲੇ ਸਨ ।ਉਨ੍ਹਾਂ ਦੱਸਿਆ ਕਿ ਉਸਦੇ ਦੋਸਤ ਰਣਧੀਰ ਸਿੰਘ ਪੁੱਤਰ ਰਾਮਪਾਲ ਸੁਰਿੰਦਰ ਕੁਮਾਰ ਪੁੱਤਰ ਰਾਮ ਕਲਾਂ ਬੀਤੀ ਰਾਤ ਤਕਰੀਬਨ ਇਕ ਵਜੇ ਜਸਵਿੰਦਰ ਸਿੰਘ ਨੂੰ ਘਰ ਬਲੈਰੋ ਗੱਡੀ ਵਿੱਚ ਛੱਡਣ ਆਏ ਤਾਂ ਉਸ ਸਮੇਂ ਜਸਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ ਉਨ੍ਹਾਂ ਦੱਸਿਆ ਕਿ ਜਸਵਿੰਦਰ ਦੇ ਗਲ ਤੇ ਲੀਲ ਅਤੇ ਛਾਤੀ ਤੇ ਵੀ ਜ਼ਖ਼ਮ ਸੀ ਉਨ੍ਹਾਂ ਆਪਣੇ ਲਿਖਾਏ ਬਿਆਨਾਂ ਵਿੱਚ ਦੱਸਿਆ ਕਿ
ਰਣਧੀਰ ਸਿੰਘ ਦੇ ਘਰ ਬੁਲਾ ਕੇ ਮਾਰਿਆ ਦਾਰੂ ਪਿਆ ਕੇ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਗੱਲ ਘੁੱਟ ਕੇ ਮਾਰਿਆ ਹੈ ਉਨ੍ਹਾਂ ਕਿਹਾ ਕਿ ਰਣਧੀਰ ਸਿੰਘ ਅਤੇ ਸੁਰਿੰਦਰ ਸਿੰਘ ਦੇ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ।ਪਰ ਜਦੋਂ ਇਸ ਸਬੰਧੀ ਡੀਐੱਸਪੀ ਮੂਨਕ ਬੂਟਾ ਸਿੰਘ ਗਿੱਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਿਤਾ ਰਾਮ ਦੀਆਂ ਦੇ ਬਿਆਨ ਦੇ ਆਧਾਰ ਤੇ ਰਣਧੀਰ ਸਿੰਘ ਅਤੇ ਸੁਰਿੰਦਰ ਸਿੰਘ ਦੇ ਖਿਲਾਫ ਧਾਰਾ302 ,34 ਤਹਿਤ ਪਰਚਾ ਦਰਜ ਕਰ ਦਿੱਤਾ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਦਿੱਤਾ ਜਾਵੇਗਾ ।ਅਤੇ ਲਾਸ਼ ਨੂੰ ਪੋਸਟਮਾਰਟਮ ਕਰਨ ਲਈ ਮੂਣਕ ਹਾਸਪਿਟਲ ਭੇਜ ਦਿੱਤਾ ਹੈ ਅਤੇ ਕਿਹਾ ਕਿ ਪੋਸਟਮਾਰਟਮ ਕਰਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।

WRITTEN BY