Skip to content
Independent perspectives. Global stories.
BREAKING

ਰਾਮਪੁਰਾ ਦੀ ਬੰਧਨਾ ਨੇ ਕਰਾਟੇ ਕੰਮਪੀਟੀਸ਼ਨ ‘ਚ ਜਿੱਤਿਆ ਗੋਲਡ ਮੈਡਲ

Share this story

ਰਾਮਪੁਰਾ ਫੂਲ, 15 ਅਕਤੂਬਰ (ਕੁਲਜੀਤ ਢੀਗਰਾ)- ਸਥਾਨਕ ਸ਼ਹਿਰ ਦੇ ਬਾਲਮਿਕੀ ਨਗਰ ਦੀ ਰਹਿਣ ਵਾਲੀ ਲੜਕੀ ਬੰਧਨਾ ਨੇ ਕਰਾਟੇ ਚੈਪੀਅਨਸ਼ਿਪ ਵਿੱਚ ਗੋਲਡ ਮੇਡਲ ਹਾਸਲ ਕਰਕੇ ਮਾਪਿਆ ਤੇ ਸ਼ਹਿਰ ਦਾ ਨਾਮ ਰੋਸਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਲ ਆਗੂ ਸੰਜੇ ਪਰੋਚਾ ਨੇ ਦੱਸਿਆ ਕਿ 11 ਤੋਂ 13 ਅਕਤੂਬਰ ਨੂੰ ਮੈਨਫੋਰਟ ਸਟੇਡੀਅਮ ਸੈਨਥੋਮ ਚਨੇਈ ਵਿਖੇ ਕਰਵਾਏ ਗਏ ਨੈਸ਼ਨਲ ਪੱਧਰ ਉਪਨ ਕਰਾਂਟੇ ਟੂਰਨਾਮੈਂਟ ਵਿੱਚ ਵੱਖ ਵੱਖ ਸੂਬਿਆਂ ਜਿਵੇ ਹਰਿਆਣਾ, ਦਿੱਲੀ, ਆਸਾਮ, ਮੁਬੰਈ, ਚੇਨਈ, ਹਿਮਾਚਲ, ਕਰਨਾਟਕਾ, ਤਾਮਿਲਨਾਡੂ , ਪੰਜਾਬ ਆਦਿ ਦੇ ਕਰੀਬ 400 ਬੱਚਿਆਂ ਨੇ ਭਾਗ ਲਿਆ ।
ਇਸ ਦੌਰਾਨ ਹੋਏ ਮੁਕਾਬਲਿਆਂ ਵਿੱਚ ਬੰਧਨਾ ਨੇ ਸੀਨੀਅਰ ਲੜਕੀਆਂ ਭਾਰ 55 ਕਿਲੌ ਵਿੱਚ ਗੋਲਡ ਮੇਡਲ ਜਿੱਤਕੇ ਇਲਾਕੇ ਦਾ ਨਾਮ ਰੋਸਨ ਕੀਤਾ ਹੈ । ਉਹਨਾਂ ਦੱਸਿਆ ਕਿ ਬੰਧਨਾਂ ਨੂੰ ਕਰਾਂਟੇ ਦੀ ਸਿੱਖਿਆ ਮਨਪ੍ਰੀਤ ਸਿੰਘ ਚੀਫ ਇੰਸਟਰਕਟਰ ਪੰਜਾਬ ਵੱਲੋ ਬਾਖੂਭੀ ਦਿੱਤੀ ਗਈ । ਬੰਧਨਾ ਦਾ ਅੱਜ ਰਾਮਪੁਰਾ ਫੂਲ ਵਿਖੇ ਪਹੁੰਚਣ ਤੇ ਭਰਮਾਂ ਸਵਾਗਤ ਕੀਤਾ ਗਿਆ। ਇਸ ਮੋਕੇ ਸੰਜੇ ਪਰੋਚਾ ਨੇ ਕਿਹਾ ਕਿ ਜੇਕਰ ਸਰਕਾਰ ਖੇਡਾਂ ਪ੍ਰਤੀ ਵਧੀਆਂ ਕਦਮ ਉਠਾਏ ਤਾਂ ਸਾਡੇ ਨੋਜਵਾਨ ਗਲਤ ਰਾਸਤੇ ਪੈਣ ਦੀ ਥਾਂ ਖੇਡਾਂ ਵਿੱਚ ਕਈ ਗੋਲਡ ਮੇਡਲ ਲੈ ਕੇ ਆ ਸਕਦੇ ਹਨ । ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਸੂਬੇ ਅੰਦਰ ਕਰਵਾਏ ਜਾਂਦੇ ਕਬੱਡੀ ਕੱਪ ਕਾਰਨ ਸੂਬੇ ਦਾ ਨਾਮ ਪੂਰੀਆਂ ਦੂਨੀਆਂ ਵਿੱਚ ਮਸ਼ਹੂਰ ਹੋ ਗਿਆ ਸੀ । ਇਸ ਮੋਕੇ ਵਾਲਮਿਕੀ ਸਮਾਜ ਵੱਲੋ ਬੰਧਨਾ ਨੂੰ ਫੁੱਲਾਂ ਦੇ ਹਾਰ ਭੇਂਟ ਕੀਤੇ ਗਏ ਅਤੇ ਲੱਡੂ ਵੰਡਕੇ ਸਭਦਾ ਮੂੰਹ ਮਿੱਠਾ ਕਰਵਾਇਆ ਗਿਆ । ਇਸ ਮੌਕੇ ਹੋਰਨਾ ਤੋ ਇਲਾਵਾ ਸ਼ੁਰੇਸ ਪੂਹਲਾ, ਬੇਦ ਰਾ, ਬਿੰਦਰ, ਵਿਨੋਦ, ਰਾਜੂ, ਤਿੱਤਰ ਮਾਨ, ਵਿਜੈ ਆਦਿ ਮੋਜੂਦ ਸਨ।

WRITTEN BY