Skip to content
Independent perspectives. Global stories.
BREAKING

ਇਆਲੀ ਵੱਲੋਂ ਅੰਮ੍ਰਿਤਧਾਰੀ ਨੌਜਵਾਨ ਦੀ ਕੁੱਟਮਾਰ ਤੇ ਕਕਾਰਾਂ ਦੀ ਬੇਅਦਬੀ ਦੀ ਸਖ਼ਤ ਨਿਖੇਧੀ-ਮੰਤਰੀ ਆਸ਼ੂ ਖਿਲਾਫ ਕਾਰਵਾਈ ਦੀ ਮੰਗ

Share this story

ਮੁੱਲਾਂਪੁਰ ਦਾਖਾ, 14 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਹਲਕਾ ਦਾਖਾ ਜਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਸੰਦੀਪ ਸੰਧੂ ਦੇ ਮੁੱਲਾਂਪੁਰ ਵਿਖੇ ਸਥਿਤ ਮੁੱਖ ਚੋਣ ਦਫਤਰ ਵਿਚ ਕੈਬਨਿਟ ਮੰਤਰੀ ਭਰਤ ਭੂਸ਼ਨ ਆਸ਼ੂ ਵੱਲੋਂ ਗੁੰਡਾਗਰਦੀ ਕਰਦਿਆ ਇੱਕ ਅੰਮ੍ਰਿਤਧਾਰੀ ਗੁਰਸਿੱਖ ਨੌਜਵਾਨ ਕਾਂਗਰਸੀ ਵਰਕਰ ਕੁੱਟਮਾਰ ਕਰਨ ਅਤੇ ਉਸ ਦੇ ਕਕਾਰਾਂ ਦੀ ਬੇਅਦਵੀ ਕਰਨ ਦਾ ਜਿਥੇ ਸਮੂਹ ਸਿੱਖ ਜੱਥਬੰਦੀਆਂ ਨੇ ਕਰੜਾ ਨੋਟਿਸ ਲਿਆ ਹੈ, ਉਥੇ ਰਾਜਸੀ ਪਾਰਟੀਆਂ ਦੇ ਆਗੂਆਂ ਵੱਲੋਂ ਕਰੜੇ ਸ਼ਬਦਾਂ ‘ਚ ਅਲੋਚਨਾ ਕੀਤੀ ਜਾ ਰਹੀ ਹੈ। ਇਸ ਸਬੰਧੀ ਆਪਣਾ ਪ੍ਰਤੀਕਰਮ ਪੇਸ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਨੌਜਵਾਨ ਆਗੂ ਮਨਪ੍ਰੀਤ ਸਿੰਘ ਇਆਲੀ ਆਖਿਆ ਕਿ ਕਾਂਗਰਸ ਪਾਰਟੀ ਤਾਂ ਮੁੱਢ ਕਦੀਮ ਤੋਂ ਸਿੱਖਾਂ ਦੀ ਦੁਸ਼ਮਣ ਪਾਰਟੀ ਹੈ, ਜਿਸ ਨੇ ਗੁਰਧਾਮਾਂ ‘ਤੇ ਹਮਲੇ ਕੀਤੇ ਹੋਣ ਅਤੇ 84 ਵਿਚ ਬੇਕੂਸਰ ਸਿੱਖਾਂ ਦਾ ਕਤਲੇਆਮ ਕੀਤਾ ਹੋਵੇ, ਉਸ ਦੇ ਆਗੂਆਂ ਤੋਂ ਸਿੱਖਾਂ ਦੇ ਭਲੇ ਦੀ ਕੀ ਆਸ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੰਤਰੀ ਆਸ਼ੂ ਸੱਤਾ ਦੇ ਨਸ਼ੇ ਵਿਚ ਹੰਕਾਰਿਆ ਹੋਇਆ ਹੈ ਅਤੇ ਉਸ ਨੂੰ ਆਮ ਨਾਗਰਿਕ ਨਜ਼ਰ ਨਹੀਂ ਆ ਰਹੇ, ਉਸ ਨੇ ਹੈਕੜ ਵਿਚ ਆ ਕੇ ਇੱਕ ਅੰਮ੍ਰਿਤਧਾਰੀ ਗੁਰਸਿੱਖ ਨੌਜਵਾਨ ਨਾਲ ਬਦਸਲੂਕੀ ਅਤੇ ਉਸਦੇ ਕਕਾਰਾਂ ਦੀ ਬੇਅਦਵੀ ਕੀਤੀ ਹੈ, ਸਗੋਂ ਆਪਣੀ ਸਰਕਾਰ ਦੇ ਦਬਾਅ ਤਹਿਤ ਉਸ ਪੀੜਤ ਨੌਜਵਾਨ ‘ਤੇ ਉਲਟਾ ਪਰਚਾ ਦਰਜ ਕਰਵਾ ਕੇ ਸਾਰੀਆਂ ਹੱਦਾ ਪਾਰ ਕਰ ਦਿੱਤੀਆਂ। ਸ. ਇਆਲੀ ਨੇ ਆਖਿਆ ਕਿ ਬੇਸ਼ੱਕ ਉਕਤ ਨੌਜਵਾਨ ਕਾਂਗਰਸ ਪਾਰਟੀ ਦਾ ਵਰਕਰ ਹੈ ਪ੍ਰੰਤੂ ਧਾਰਮਿਕਤਾ ਦੇ ਮਾਮਲੇ ਵਿਚ ਕੋਈ ਵੀ ਪਾਰਟੀਬਾਜ਼ੀ ਨਹੀਂ ਹੁੰਦੀ, ਬਲਕਿ ਧਰਮ ਅਤੇ ਧਾਰਮਿਕ ਭਾਵਨਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਇਸ ਲਈ ਮੰਤਰੀ ਆਸ਼ੂਵੱਲੋਂ ਅੰਮ੍ਰਿਤਧਾਰੀ ਨੌਜਵਾਨ ਦੇ ਕਰਾਰਾਂ ਦੀ ਬੇਅਦਵੀ ਕਰਨ ਦੇ ਖਿਲਾਫ ਧਾਰਾ 295 ਅਧੀਨ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਅਤੇ ਉਸ ਨੂੰ ਆਹੁਦੇ ਤੋਂ ਲਾਹਿਆ ਜਾਵੇ। ਉਨ੍ਹਾਂ ਕਿਹਾ ਕਿ ਉਹ ਇਸ ਖਿਲਾਫ਼ ਚੋਣ ਕਮਿਸ਼ਨ ਅਤੇ ਐਸ.ਐਸ.ਪੀ. ਲੁਧਿਆਣਾ ਦਿਹਾਤੀ ਨੂੰ ਸਿਕਾਇਤ ਕਰਨਗੇ।

WRITTEN BY