Skip to content
Independent perspectives. Global stories.
BREAKING

ਸੁਰੱਖਿਆ ਬਲਾਂ ਅਤੇ ਨਸ਼ਾ ਤਸਕਰਾਂ ‘ਚ ਟਕਰਾਅ ਚਿੰਤਾਂ ਦਾ ਵਿਸ਼ਾ : ਕਮਾਂਡੈਂਟ ਧਾਲੀਵਾਲ

Share this story

ਸ਼ੇਰਪੁਰ, 14 ਅਕਤੂਬਰ (ਹਰਜੀਤ ਕਾਤਿਲ)- ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਵੱਲੋਂ ਅੱਜ ਥਾਣਾ ਸ਼ੇਰਪੁਰ ਵਿਖੇ ਪੁਲੀਸ ਹੋਮਗਾਰਡਜ਼ ਕਰਮਚਾਰੀਆਂ ਦੀ ਅਮਨ ਕਾਨੂੰਨ ਅਤੇ ਵੈੱਲਫੇਅਰ ਸਬੰਧੀ ਹੰਗਾਮੀ ਮੀਟਿੰਗ ਕੀਤੀ ਗਈ । ਕਮਾਂਡੈਂਟ ਧਾਲੀਵਾਲ ਨੇ ਦੱਸਿਆ ਕਿ ਮੌਜੂਦਾ ਹਾਲਤਾਂ ਨੂੰ ਦੇਖਦੇ ਹੋਏ ਜਵਾਨਾਂ ਨੂੰ ਡਿਊਟੀ ਸਮੇਂ ਪੂਰੀ ਸਾਵਧਾਨੀ ਅਤੇ ਸਤਰਕਤਾ ਵਰਤਣ ਦੀ ਜ਼ਰੂਰਤ ਹੈ ਕਿਉਂਕਿ ਕਈ ਥਾਵਾਂ ‘ ਤੇ ਪੁਲਿਸ ਅਤੇ ਨਸ਼ਾ ਤਸਕਰਾਂ ਦਾ ਆਪਸ ਵਿੱਚ ਟਕਰਾਅ ਹੋ ਚੁੱਕਾ ਹੈ ਜੋ ਚਿੰਤਾ ਦਾ ਵਿਸ਼ਾ ਹੈ । ਕੁਝ ਦੇਸ਼ ਵਿਰੋਧੀ ਤਾਕਤਾਂ ਸ਼ਰਾਰਤੀ ਅਨਸਰਾਂ ਨੂੰ ਭੜਕਾ ਕੇ ਕੁਰਾਹੇ ਪਾ ਅਮਨ ਸ਼ਾਂਤੀ ਭੰਗ ਕਰਨ ਦੀ ਤਾਕ ਵਿੱਚ ਹਨ । ਉਨ੍ਹਾਂ ਕਿਹਾ ਕੋਈ ਜੁਆਨ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਵੇ ਅਤੇ ਹਰ ਤਰਾਂ ਦੀ ਕਾਰਵਾਈ ਕਰਨ ਸਮੇਂ ਤੁਰੰਤ ਸੂਚਨਾ ਪਹਿਲਾਂ ਪੁਲੀਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀ ਜਾਵੇ। ਡਿਊਟੀ ਦੌਰਾਨ ਹਰੇਕ ਨਾਗਰਿਕ ਅਤੇ ਖ਼ਾਸ ਕਰਕੇ ਇਸਤਰੀਆਂ ਨਾਲ ਚੰਗਾ ਵਿਵਹਾਰ ਕੀਤਾ ਜਾਵੇ। ਕੋਈ ਵੀ ਜਵਾਨ ਡਿਊਟੀ ਦੌਰਾਨ ਕਿਸੇ ਵੀ ਕਿਸਮ ਦਾ ਨਸ਼ਾ ਨਾ ਕਰੇ ਅਤੇ ਨਾ ਹੀ ਨਸ਼ੇੜੀ ਕਿਸਮ ਦੇ ਅਨਸਰਾਂ ਨਾਲ ਸਬੰਧ ਰੱਖੇ । ਅਨੁਸ਼ਾਸਨਹੀਣਤਾ ਕਰਨ ਵਾਲੇ
ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ ਮੁੱਖ ਅਫਸਰ ਸਬ ਇੰਸਪੈਕਟਰ ਰਮਨਦੀਪ ਸਿੰਘ ਥਾਣਾ ਮੁਖੀ ਸ਼ੇਰਪੁਰ ਵੱਲੋਂ ਵੀ ਹੋਮਗਾਰਡ ਦੇ ਜਵਾਨਾਂ ਦੀ ਕਾਰਗੁਜਾਰੀ ਦੀ ਪ੍ਰਸੰਸਾ ਕੀਤੀ ਅਤੇ ਵਧੀਆ ਕੰਮ ਕਰਨ ਵਾਲੇ ਜਵਾਨਾਂ ਨੂੰ ਬਣਦਾ ਸਨਮਾਨ ਦੇਣ ਦੀ ਵੀ ਗੱਲ ਆਖੀ, ਉਨ੍ਹਾਂ ਭਰੋਸਾ ਦਿਵਾਇਆ ਕਿ ਹਰੇਕ ਕਰਮਚਾਰੀ ਦੇ ਵੈੱਲਫੇਅਰ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਹਰ ਮੁਸ਼ਕਿਲ ਦੀ ਘੜੀ ਸਮੇਂ ਆਪਣੇ ਫਰਜ਼ ਦੀ ਪੂਰਤੀ ਲਈ ਦਲੇਰੀ ਅਤੇ ਸਾਵਧਾਨੀ ਨਾਲ ਹਾਲਾਤਾਂ ਦਾ ਮੁਕਾਬਲਾ ਕੀਤਾ ਜਾਵੇਗਾ । ਇਸ ਮੌਕੇ ਐਸਆਈ ਅਵਤਾਰ ਸਿੰਘ, ਮੁਨਸ਼ੀ ਗੁਰਸੇਵਕ ਸਿੰਘ , ਜਸਵੀਰ ਸਿੰਘ ਦੀਦਾਰਗੜ੍ਹ , ਪੀ ਐੱਚ ਜੀ ਬਲਜਿੰਦਰ ਸਿੰਘ, ਦਰਸ਼ਨ ਸਿੰਘ, ਬਲਵੀਰ ਸਿੰਘ , ਕੁਲਵੰਤ ਸਿੰਘ, ਪ੍ਰਗਟ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।

WRITTEN BY