ਮੋਰਿੰਡਾ, 14 ਅਕਤੂਬਰ (ਹਰਜਿੰਦਰ ਸਿੰਘ ਛਿੱਬਰ, ਕਰਨੈਲਜੀਤ)- ਦੀ ਢੰਗਰਾਲੀ ਬਹੁਮੰਤਵੀਂ ਸਹਿਕਾਰੀ ਖ਼ੇਤੀਬਾੜੀ ਸੇਵਾ ਸਭਾ ਲਿਮ. ਢੰਗਰਾਲੀ ਦੀ ਚੋਣ ਸਰਵਸੰਮਤੀ ਨਾਲ ਸੰਪਨ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਬਾਠ ਸਰਪੰਚ ਗ੍ਰਾਮ ਪੰਚਾਇਤ ਢੰਗਰਾਲੀ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਇੰਸਪੈਕਟਰ ਸਹਿਕਾਰੀ ਸਭਾਵਾਂ ਕਮ ਰਿਟਰਨਿੰਗ ਅਫ਼ਸਰ ਅਤੇ ਦਿਲਪ੍ਰੀਤ ਸਿੰਘ ਸਹਾਇਕ ਇੰਸਪੈਕਟਰ ਸਹਿਕਾਰੀ ਸਭਾਵਾਂ ਕਮ ਰਿਟਰਨਿੰਗ ਅਫ਼ਸਰ ਦੇਖ ਰੇਖ ਵਿੱਚ ਹੋਈ ਦੀ ਢੰਗਰਾਲੀ ਬਹੁਮੰਤਵੀਂ ਸਹਿਕਾਰੀ ਖ਼ੇਤੀਬਾੜੀ ਸੇਵਾ ਸਭਾ ਲਿਮ. ਢੰਗਰਾਲੀ ਦੀ ਚੋਣ ਦੌਰਾਨ ਬੱਗਾ ਸਿੰਘ
ਰੰਗੀ ਨੂੰ ਪ੍ਰਧਾਨ, ਸਵਰਨ ਸਿੰਘ ਚਤਾਮਲਾ ਨੂੰ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ ਖ਼ੈਰਪੁਰ ਮੀਤ ਪ੍ਰਧਾਨ ਸਰਵ ਸੰਮਤੀ ਨਾਲ ਚੁਣਿਆ ਗਿਆ ਜਦਕਿ ਜਸਵਿੰਦਰ ਸਿੰਘ ਰੰਗੀਆਂ, ਸੁਰਿੰਦਰ ਕੌਰ ਰੰਗੀਆਂ, ਅਮਰਾਓ ਸਿੰਘ ਅਕਬਰਪੁਰ, ਰਾਮ ਆਸਰਾ ਸਿੰਘ, ਗੁਰਦੀਪ ਸਿੰਘ, ਸਮਸ਼ੇਰ ਸਿੰਘ ਅਤੇ ਜਸਪਾਲ ਕੌਰ (ਚਾਰੇ ਢੰਗਰਾਲੀ), ਦਰਸ਼ਨ ਸਿੰਘ ਸਕੱਤਰ, ਹਰਿੰਦਰ ਸਿੰਘ ਸੇਲਜਮੈਨ ਅਤੇ ਰਮਣੀਕ ਸਿੰਘ ਖ਼ੈਰਪੁਰ ਕਮੇਟੀ ਮੈਂਬਰ ਚੁਣੇ ਗਏ। ਗ੍ਰਾਮ ਪੰਚਾਇਤ ਢੰਗਰਾਲੀ ਵੱਲੋਂ ਸਰਪੰਚ ਗੁਰਪ੍ਰੀਤ ਸਿੰਘ ਬਾਠ ਨੇ ਸੁਵਸੰਮਤੀ ਨਾਲ ਚੁਣੇ ਗਏ ਪ੍ਰਧਾਨ ਸਮੇਤ ਸਮੂਹ ਮੈਂਬਰਾਂ ਨੂੰ ਮਬਾਰਕਬਾਦ ਦਿੰਦਿਆਂ ਰਲਮਿਲ ਕੇ ਕੰਮ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਅਰਵਿੰਦਰ ਸਿੰਘ ਰੰਗੀ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਮੋਰਿੰਡਾ, ਨੰਬਰਦਾਰ ਗੁਰਮੀਤ ਸਿੰਘ, ਅਵਤਾਰ ਸਿੰਘ ਰੰਗੀ, ਜਗਤਾਰ ਸਿੰਘ ਸਾਬਕਾ ਪ੍ਰਧਾਨ, ਰਘਵੀਰ ਸਿੰਘ ਸਾਬਕਾ ਸਕੱਤਰ, ਮੋਹਣ ਸਿੰਘ ਸਾਬਕਾ ਸਰਪੰਚ, ਸੂਬੇਦਾਰ ਕੁਲਵੰਤ ਸਿੰਘ, ਨੰਬਰਦਾਰ ਪਰਮਿੰਦਰ ਸਿੰਘ ਚਤਾਮਲਾ ਅਤੇ ਲਖ਼ਬੀਰ ਸਿੰਘ ਸਾਬਕਾ ਪ੍ਰਧਾਨ ਸਮੇਤ ਪਤਵੰਤੇ ਹਾਜ਼ਰ ਸਨ।



