ਸ਼ਾਹਕੋਟ, 14 ਅਕਤੂਬਰ (ਸੁਰਿੰਦਰ ਸਿੰਘ ਖਾਲਸਾ)- ਹਲਕਾ ਵਿਧਾਨ ਸਭਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੇ ਅੱਜ ਸਥਾਨਕ ਪੱਤੀ ਸ਼ਾਹਲਾਨਗਰ ਵਿਖੇ ਕਮਿਊਨਟੀ ਸੈਂਟਰ ਦਾ ਨੀਂਹ ਪੱਥਰ ਆਪਣੇ ਕਰਕਮਲਾਂ ਨਾਲ ਰੱਖਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ਼ੇਰੋਵਾਲੀਆ ਨੇ ਕਿਹਾ ਕਿ ਕਮਿਊਨਟੀ ਸੈਂਟਰ ਦੀ ਉਸਾਰੀ ਦਾ ਕੰਮ ਤੇਜੀ ਨਾਲ ਕਰਵਾ ਕੇ ਜਲਦੀ ਹੀ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਦਾ ਫਾਇਦਾ ਕੇਵਲ ਸ਼ਾਹਲਾਨਗਰ ਦੇ ਵਸਨੀਕਾਂ ਨੂੰ ਹੀ ਨਹੀਂ ਬਲਕਿ ਪੂਰੇ ਕਸਬਾ ਮਲਸੀਆਂ ਦੇ ਨਿਵਾਸੀਆਂ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਪੱਤੀ ਸ਼ਾਹਲਾਨਗਰ ਕਸਬਾ ਮਲਸੀਆਂ ਦੀਆਂ ਸਾਰੀਆਂ ਹੀ ਪੱਤੀਆਂ ‘ਚ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਛੇਤੀ
ਹੀ ਮੁਕੰਮਲ ਕਰ ਲਿਆ ਜਾਵੇਗਾ। ਸ਼ਾਹਲਾਨਗਰ ਦੇ ਸਰਪੰਚ ਜਸਵੀਰ ਸਿੰਘ ਸ਼ੀਰਾਂ ਨੇ ਲਾਡੀ ਸ਼ੇਰੋਵਾਲੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਥਾਨਿਕ ਵਾਸੀਆਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਕੇ ਹਲਕਾ ਵਿਧਾਇਕ ਨੇ ਇਲਾਕਾ ਨਿਵਾਸੀਆਂ ਦਾ ਦਿਲ ਜਿੱਤ ਲਿਆ ਹੈ। ਨੀਂਹ ਪੱਥਰ ਰੱਖਣ ਮੌਕੇ ਜਸਵੀਰ ਸਿੰਘ ਸ਼ੀਰਾਂ ਸਰਪੰਚ, ਅਨਿਲ ਕੁਮਾਰ ਸਰਪੰਚ ਅਕਲਪੁਰ, ਚਰਨਦਾਸ ਸਰਪੰਚ ਹਵੇਲੀ ਪੱਤੀ ,ਗੁਰਮੁੱਖ ਸਿੰਘ ਐੱਲ ਆਈ ਸੀ, ਗੁਰਿੰਦਰ ਸਿੰਘ ਬਹੁਗਣ, ਸੰਦੀਪ ਸਿੰਘ ਖਹਿਰਾ, ਮੋਹਣ ਲਾਲ ਭਰਦਵਾਜ (ਪੰਚ), ਸ਼ੀਤਲ ਸਿੰਘ ਢਿੱਲੋਂ, ਜਸਪਾਲ ਸਿੰਘ ਜੱਸਾ ਪ੍ਰਧਾਨ, ਅਜੀਜ ਮਸੀਹ, ਵਿਜੇ ਕੁਮਾਰ (ਪੰਚ), ਰਿੰਕੂ ਪੰਚ, ਬਾਬਾ ਬਾਲੀ ਸਰਕਾਰ, ਬਲਵੀਰ ਸਿੰਘ ਬਿੱਲਾ, ਦਲਵੀਰ ਸਿੰਘ ਸੱਭਰਵਾਲ, ਦਰਸ਼ਨ ਸਿੰਘ ਬਿੱਲਾ, ਤਾਰਾ ਸਿੰਘ ਆਦਿ ਮੌਜੂਦ ਸਨ।



